ਨਵੀਂ ਦਿੱਲੀ— ਅਗਸਤ ‘ਚ ਦੱਖਣੀ ਪੱਛਮੀ ਮਾਨਸੂਨ ਨਾਲ ਤਬਾਹ ਹੋ ਚੁਕੇ ਕੇਰਲ ‘ਚ ਦੱਖਣੀ ਪੂਰਵੀ ਅਰਬ ਸਾਗਰ ‘ਚ ਘੱਟ ਦਬਾਅ ਦਾ ਖੇਤਰ ਬਣਨ ਦੀ ਸੰਭਾਵਨਾ ਨਾਲ ਹੋਰ ਬਾਰਿਸ਼ ਹੋਣ ਦੀ ਆਸ਼ੰਕਾ ਹੈ। ਇਸ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਵੀਰਵਾਰ ਨੂੰ ਆਪਦਾ ਪ੍ਰਬੰਧਨ ਦੀ ਤਿਆਰੀ ਵਧਾ ਦਿੱਤੀ। ਕੇਰਲ ਦੇ ਗੁਆਂਢੀ ਰਾਜ ਤਮਿਲਨਾਡੁ ਨੇ ਭਾਰਤੀ ਮੌਸਮ ਵਿਭਾਗ ਦੇ ਇਸ ਅਨੁਮਾਨ ਤੋਂ ਬਾਅਦ ਰਾਜ ‘ਚ ਸੱਤ ਅਕਤੂਬਰ ਨੂੰ ਜ਼ਿਆਦਾਤਰ ਥਾਂਵਾ ‘ਤੇ ਬੂੰਦਾ-ਬਾਂਦੀ ਬਾਰਿਸ਼ ਅਤੇ ਕੁਝ ਥਾਂਵਾ ‘ਤੇ ਭਿਆਨਕ ਬਾਰਿਸ਼ ਹੋ ਸਕਦੀ ਹੈ।
ਭਾਰਤੀ ਮੌਸਮ ਵਿਭਾਗ ਦੇ ਇਕ ਬੁਲੇਟਿਨ ‘ਚ ਕਿਹਾ ਗਿਆ ਹੈ ਕਿ ਘੱਟ ਦਬਾਅ ਦਾ ਖੇਤਰ ਮਜ਼ਬੂਤ ਹੋ ਕੇ ਤੇਜ਼ ਚੱਕਰਵਰਤੀ ਤੂਫਾਨ ਦਾ ਰੂਪ ਲੈ ਸਕਦਾ ਹੈ ਅਤੇ ਕੇਰਲ ਦੇ ਕਈ ਹਿੱਸਿਆ ‘ਚ ਭਿਆਨਕ ਬਾਰਿਸ਼ ਹੋ ਸਕਦੀ ਹੈ। ਆਈ.ਐੱਮ.ਡੀ. ਦੀ ਭਵਿੱਖਵਾਣੀ ਦੇ ਮੱਦੇਨਜ਼ਰ ਇਡੁੱਕੀ ਅਤੇ ਮਲੱਪੁਰਮ ਜ਼ਿਲਿਆਂ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਜਿੱਥੇ ਵੀਰਵਾਰ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਪਦਾ ਪ੍ਰਬੰਧਨ ਪ੍ਰਾਧਿਕਰਨ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਆਪਦਾ ਪ੍ਰਬੰਧਨ ਦੀ ਤਿਆਰੀ ਦੀ ਸਮੀਖਿਆ ਕਰਦੇ ਹੋਏ ਸੰਬੰੰਧਿਤ ਅਧਿਕਾਰੀਆਂ ਦੇ ਅਨੁਮਾਨ ਨੂੰ ਧਿਆਨ ‘ਚ ਰੱਖ ਕੇ ਬੰਨ੍ਹਾਂ ‘ਚ ਪਾਣੀ ਦੇ ਪੱਧਰ ਦੀ ਨਿਗਰਾਨੀ ਕਰਨ ਨੂੰ ਕਿਹਾ। ਤ੍ਰਿਚੂਰ ਅਤੇ ਪਲੱਕੜ ਜ਼ਿਲਿਆਂ ‘ਚ ਬੰਨ੍ਹਾਂ ਦੇ ਦਰਵਾਜ਼ੇ ਪਾਣੀ ਕੱਢਣ ਲਈ ਅੱਜ ਸ਼ਾਮ ਖੋਲ੍ਹ ਦਿੱਤੇ ਗਏ। ਸਮੁੰਦਰ ‘ਚ ਸਥਿਤੀ ਸ਼ਨੀਵਾਰ ਤੋਂ ਬਹੁਤ ਖਰਾਬ ਰਹਿਣ ਦੀ ਸੰਭਾਵਨਾ ਹੈ ਅਜਿਹੇ ‘ਚ ਮਛੁੱਆਰਿਆਂ ਨੂੰ ਡੂੰਘਾਈ ‘ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਕੇਰਲ ‘ਚ ਅਗਸਤ ਤੋਂ ਦੱਖਣੀ-ਪੱਛਮੀ ਮਾਨਸੂਨ ਨੇ ਕਹਿਰ ਬਰਸਾਇਆ ਸੀ। ਇਹ 100 ਸਾਲਾਂ ‘ਚ ਸਭ ਤੋਂ ਬੁਰੀ ਸਥਿਤੀ ਸੀ। ਕਈ ਜ਼ਿਲਿਆਂ ‘ਚ ਬਾਰਿਸ਼ ਅਤੇ ਹੜ੍ਹ ਨਾਲ 493 ਲੋਕਾਂ ਦੀ ਜਾਨ ਚਲੀ ਗਈ ਸੀ।

You must be logged in to post a comment Login