ਯਾਤਰੀ ਦੀ ਛਾਤੀ ’ਚ ਦਰਦ ਕਾਰਨ ਮਲੇਸ਼ੀਆ ਜਾ ਰਹੇ ਜਹਾਜ਼ ਨੂੰ ਚੇਨੱਈ ਉਤਾਰਿਆ

ਯਾਤਰੀ ਦੀ ਛਾਤੀ ’ਚ ਦਰਦ ਕਾਰਨ ਮਲੇਸ਼ੀਆ ਜਾ ਰਹੇ ਜਹਾਜ਼ ਨੂੰ ਚੇਨੱਈ ਉਤਾਰਿਆ

ਚੇਨਈ, 19 ਮਈ- ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਜਾ ਰਹੀ ਅੰਤਰਰਾਸ਼ਟਰੀ ਉਡਾਣ ਦੀ ਉਸ ਸਮੇਂ ਇਥੇ ਐਮਰਜੰਸੀ ਲੈਂਡਿੰਗ ਕੀਤੀ ਗਈ, ਜਦੋਂ ਯਾਤਰੀ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਸਾਊਦੀ ਅਰਬ ਦੇ ਜੱਦਾਹ ਸ਼ਹਿਰ ਤੋਂ ਉਡਾਣ ਭਰਨ ਵਾਲੇ ਜਹਾਜ਼ ‘ਚ ਕਰੀਬ 280 ਯਾਤਰੀ ਸਵਾਰ ਸਨ। ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਜਿਵੇਂ ਹੀ ਜਹਾਜ਼ ਚੇੱਨਈ ਹਵਾਈ ਅੱਡੇ ‘ਤੇ ਉਤਰਿਆ, ਛਾਤੀ ‘ਚ ਦਰਦ ਦੀ ਸ਼ਿਕਾਇਤ ਕਰਨ ਵਾਲੇ ਯਾਤਰੀ ਨੂੰ ਨੇੜੇ ਦੇ ਸਰਕਾਰੀ ਹਸਪਤਾਲ ‘ਚ ਲਿਜਾਇਆ ਗਿਆ।

You must be logged in to post a comment Login