ਯਾਤਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਹਿਮਦਾਬਾਦ ਤੋਂ ਦੁਬਈ ਜਾ ਰਿਹਾ ਸਪਾਈਸ ਜੈੱਟ ਜਹਾਜ਼ ਕਰਾਚੀ ਉਤਾਰਿਆ

ਯਾਤਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਹਿਮਦਾਬਾਦ ਤੋਂ ਦੁਬਈ ਜਾ ਰਿਹਾ ਸਪਾਈਸ ਜੈੱਟ ਜਹਾਜ਼ ਕਰਾਚੀ ਉਤਾਰਿਆ

ਕਰਾਚੀ, 6 ਦਸੰਬਰ- ਅਹਿਮਦਾਬਾਦ ਤੋਂ ਦੁਬਈ ਜਾ ਰਹੀ ਸਪਾਈਸ ਜੈੱਟ ਦੀ ਉਡਾਣ ਮੈਡੀਕਲ ਐਮਰਜੰਸੀ ਕਾਰਨ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰ ਗਈ। ਸਪਾਈਸਜੈੱਟ ਦੀ ਉਡਾਣ ਐੱਸਜੀ-15 ਨੇ ਮੰਗਲਵਾਰ ਰਾਤ ਕਰੀਬ 9.30 ਵਜੇ ਇੱਥੇ ਐਮਰਜੰਸੀ ਲੈਂਡਿੰਗ ਕੀਤੀ ਅਤੇ ਯਾਤਰੀ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਬੋਇੰਗ 737 ਜਹਾਜ਼ ਅਹਿਮਦਾਬਾਦ ਤੋਂ ਦੁਬਈ ਜਾ ਰਿਹਾ ਸੀ, ਜਦੋਂ 27 ਸਾਲਾ ਯਾਤਰੀ ਧਾਰਵਾਲ ਧਰਮੇਸ਼ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਨੂੰ ਡਾਕਟਰੀ ਸਹਾਇਤਾ ਦੀ ਲੋੜ ਸੀ। ਯਾਤਰੀ ਦੀ ਸ਼ੂਗਰ ਦਾ ਪੱਧਰ ਡਿੱਗ ਗਿਆ ਸੀ, ਜਿਸ ਕਾਰਨ ਉਸ ਨੂੰ ਦਿਲ ਦਾ ਦੌਰਾ ਪਿਆ।

You must be logged in to post a comment Login