ਯੂਐੱਨ ਮਹਾ ਸਭਾ ਨੇ ਗਾਜ਼ਾ ’ਚ ਜੰਗਬੰਦੀ ਦੀ ਮੰਗ ਕਰਨ ਵਾਲਾ ਮਤਾ ਪਾਸ ਕੀਤਾ, ਵੋਟਿੰਗ ਤੋਂ ਦੂਰ ਰਿਹਾ ਭਾਰਤ

ਯੂਐੱਨ ਮਹਾ ਸਭਾ ਨੇ ਗਾਜ਼ਾ ’ਚ ਜੰਗਬੰਦੀ ਦੀ ਮੰਗ ਕਰਨ ਵਾਲਾ ਮਤਾ ਪਾਸ ਕੀਤਾ, ਵੋਟਿੰਗ ਤੋਂ ਦੂਰ ਰਿਹਾ ਭਾਰਤ

ਸੰਯੁਕਤ ਰਾਸ਼ਟਰ, 28 ਅਕਤੂਬਰ- ਸੰਯੁਕਤ ਰਾਸ਼ਟਰ ਮਹਾਸਭਾ ਨੇ ਪ੍ਰਸਤਾਵ ਪਾਸ ਕੀਤਾ, ਜਿਸ ਵਿਚ ਇਜ਼ਰਾਈਲ ਅਤੇ ਗਾਜ਼ਾ ਵਿਚਾਲੇ ਸੰਘਰਸ਼ ਨੂੰ ਰੋਕਣ ਲਈ ਗਾਜ਼ਾ ਵਿਚ ਮਨੁੱਖਤਾਵਾਦੀ ਜੰਗਬੰਦੀ ਦੀ ਮੰਗ ਕੀਤੀ ਗਈ। ਅਰਬ ਦੇਸ਼ਾਂ ਵੱਲੋਂ ਪੇਸ਼ ਇਸ ਪ੍ਰਸਤਾਵ ਨੂੰ ਇਸ 193 ਮੈਂਬਰੀ ਵਿਸ਼ਵ ਸੰਸਥਾ ਨੇ 14 ਦੇ ਮੁਕਾਬਲੇ 120 ਵੋਟਾਂ ਨਾਲ ਪਾਸ ਕਰ ਦਿੱਤਾ, ਜਦਕਿ ਭਾਰਤ ਸਣੇ 45 ਦੇਸ਼ਾਂ ਨੇ ਵੋਟਿੰਗ ਤੋਂ ਦੂਰ ਰਹੇ। ਵੋਟਿੰਗ ਤੋਂ ਦੂਰ ਰਹੇ ਭਾਰਤ ਨੇ ਮਹਾਸਭਾ ਨੂੰ ਕਿਹਾ ਕਿ ਅਤਿਵਾਦ ਹਾਨੀਕਾਰਕ ਹੈ ਅਤੇ ਇਸ ਦੀ ਕੋਈ ਸਰਹੱਦ, ਕੌਮੀਅਤ ਜਾਂ ਨਸਲ ਨਹੀਂ ਹੈ। ਦੁਨੀਆ ਨੂੰ ਅਤਿਵਾਦੀ ਕਾਰਵਾਈਆਂ ਨੂੰ ਜਾਇਜ਼ ਠਹਿਰਾਉਣ ਵਾਲਿਆਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ‘ਨਾਗਰਿਕਾਂ ਦੀ ਸੁਰੱਖਿਆ ਅਤੇ ਕਾਨੂੰਨੀ ਅਤੇ ਮਾਨਵਤਾਵਾਦੀ ਜ਼ਿੰਮੇਵਾਰੀਆਂ ਨੂੰ ਬਰਕਰਾਰ ਰੱਖਣ’ ਵਾਲੇ ਜਾਰਡਨ ਦੇ ਮਤੇ ‘ਤੇ ਵੋਟਿੰਗ ਤੋਂ ਦੂਰ ਰਿਹਾ।

You must be logged in to post a comment Login