ਯੂਕਰੇਨ ’ਚ ਫਸੇ ਭਾਰਤੀ ਛੇਤੀ ਤੋਂ ਛੇਤੀ ਪੋਲੈਂਡ ਦੀ ਸਰਹੱਦ ’ਤੇ ਪੁੱਜਣ

ਯੂਕਰੇਨ ’ਚ ਫਸੇ ਭਾਰਤੀ ਛੇਤੀ ਤੋਂ ਛੇਤੀ ਪੋਲੈਂਡ ਦੀ ਸਰਹੱਦ ’ਤੇ ਪੁੱਜਣ

ਨਵੀਂ ਦਿੱਲੀ, 2 ਮਾਰਚ- ਪੋਲੈਂਡ ਦੀ ਰਾਜਧਾਨੀ ਵਾਰਸਾ ਵਿੱਚ ਸਥਿਤ ਭਾਰਤੀ ਦੂਤਘਰ ਨੇ ਲਵੀਵ, ਤਰਨੋਪਿਲ ਅਤੇ ਪੱਛਮੀ ਯੂਕਰੇਨ ਦੇ ਹੋਰ ਹਿੱਸਿਆਂ ਵਿੱਚ ਫਸੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੋਲਿਸ਼ ਸਰਹੱਦ ਵਿੱਚ ਦਾਖਲ ਹੋਣ ਲਈ ਜਲਦੀ ਤੋਂ ਜਲਦੀ ਬੁਡੋਮੀਅਰਜ਼ ਸਰਹੱਦੀ ਚੌਕੀ ਤੱਕ ਪੁੱਜਣ। ਦੂਤਘਰ ਵੱਲੋਂ ਜਾਰੀ ਸਲਾਹ ਵਿੱਚ ਭਾਰਤੀਆਂ ਨੂੰ ਸ਼ੇਹਯਨੀ-ਮੇਡਿਅਕਾ ਸਰਹੱਦ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ, ਜਿੱਥੇ ਜ਼ਿਆਦਾ ਭੀੜ ਹੈ ਅਤੇ ਲੋਕਾਂ ਨੂੰ ਸਰਹੱਦ ਪਾਰ ਕਰਨ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹਨਾ ਪੈਂ ਰਿਹਾ ਹੈ।

You must be logged in to post a comment Login