ਯੂਕਰੇਨ ਦੇ ਲੁਹਾਨਸਕ ਖੇਤਰ ਨੂੰ ਕੰਟਰੋਲ ਅਧੀਨ ਕੀਤਾ: ਰੂਸ

ਯੂਕਰੇਨ ਦੇ ਲੁਹਾਨਸਕ ਖੇਤਰ ਨੂੰ ਕੰਟਰੋਲ ਅਧੀਨ ਕੀਤਾ: ਰੂਸ

ਮਾਸਕੋ, 1 ਜੁਲਾਈ : ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਫਰਵਰੀ 2022 ਵਿੱਚ ਹਜ਼ਾਰਾਂ ਫੌਜੀਆਂ ਨੂੰ ਯੂਕਰੇਨ ਭੇਜਣ ਤੋਂ ਤਿੰਨ ਸਾਲ ਤੋਂ ਵੱਧ ਸਮੇਂ ਬਾਅਦ ਰੂਸ ਨੇ ਯੂਕਰੇਨ ਦੇ ਪੂਰਬੀ ਲੁਹਾਨਸਕ ਖੇਤਰ ’ਤੇ ਪੂਰਾ ਕੰਟਰੋਲ ਕਰ ਲਿਆ ਹੈ। ਇਹ ਦਾਅਵਾ ਰੂਸੀ-ਸਮਰਥਿਤ ਖੇਤਰੀ ਮੁਖੀ ਨੇ ਰੂਸ ਦੇ ਸਰਕਾਰੀ ਟੈਲੀਵਿਜ਼ਨ ’ਤੇ ਕੀਤਾ ਹੈ। ਲੁਹਾਨਸਕ ਰੂਸ ਵੱਲੋਂ 2014 ਵਿੱਚ ਕ੍ਰੀਮੀਆ ਨੂੰ ਆਪਣੇ ਨਾਲ ਮਿਲਾਉਣ ਤੋਂ ਬਾਅਦ ਪੂਰੀ ਤਰ੍ਹਾਂ ਰੂਸੀ ਫੌਜਾਂ ਦੇ ਨਿਯੰਤਰਣ ਵਿੱਚ ਆਉਣ ਵਾਲਾ ਪਹਿਲਾ ਯੂਕਰੇਨੀ ਖੇਤਰ ਹੈ। ਸਤੰਬਰ 2022 ਵਿੱਚ ਪੁਤਿਨ ਨੇ ਘੋਸ਼ਣਾ ਕੀਤੀ ਸੀ ਕਿ ਲੁਹਾਨਸਕ ਰੂਸ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਪੱਛਮੀ ਯੂਰਪੀ ਰਾਜਾਂ ਨੇ ਇਸ ਕਦਮ ਨੂੰ ਗੈਰ-ਕਾਨੂੰਨੀ ਦੱਸਿਆ ਸੀ ਅਤੇ ਵਿਸ਼ਵ ਦੇ ਬਹੁਤੇ ਦੇਸ਼ਾਂ ਨੇ ਇਸ ਨੂੰ ਮਾਨਤਾ ਨਹੀਂ ਦਿੱਤੀ ਸੀ। ਲਿਓਨੀਡ ਪਾਸੇਚਨਿਕ, ਜੋ ਕਿ ਸੋਵੀਅਤ ਯੂਕਰੇਨ ਵਿੱਚ ਪੈਦਾ ਹੋਇਆ ਸੀ ਅਤੇ ਹੁਣ ਮਾਸਕੋ ਦੁਆਰਾ “ਲੁਹਾਨਸਕ ਪੀਪਲਜ਼ ਰੀਪਬਲਿਕ” ਦੇ ਮੁਖੀ ਵਜੋਂ ਸਥਾਪਤ ਇੱਕ ਰੂਸੀ-ਨਿਯੁਕਤ ਅਧਿਕਾਰੀ ਹੈ, ਨੇ ਰੂਸੀ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ, “ਲੁਹਾਨਸਕ ਪੀਪਲਜ਼ ਰੀਪਬਲਿਕ ਦਾ ਖੇਤਰ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ ਹੈ – 100 ਫੀਸਦੀ।’’

You must be logged in to post a comment Login