ਗਲਾਸਗੋ/ ਬੈੱਡਫੋਰਡ (ਮਨਦੀਪ ਖੁਰਮੀ ਹਿੰਮਤਪੁਰਾ) ਸ਼ਹੀਦੀ ਸਪੋਰਟਸ ਕੌਂਸਲ ਬੈੱਡਫੋਰਡ ਵੱਲੋਂ ਖਾਲਸਾ ਫੁੱਟਬਾਲ ਫੈਡਰੇਸ਼ਨ ਦੇ ਸਹਿਯੋਗ ਨਾਲ ਦੋ ਰੋਜ਼ਾ 25ਵਾਂ ਸ਼ਹੀਦੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਮੇਲੇ ਦੀ ਖੂਬਸੂਰਤੀ ਇਹ ਸੀ ਕਿ ਇਹ ਖੇਡ ਮੇਲਾ ਪੰਜਾਬ ਦੇ ਖੇਡ ਮੇਲਿਆਂ ਵਰਗਾ ਹੀ ਪ੍ਰਤੀਤ ਹੋ ਰਿਹਾ ਸੀ। ਯੂਕੇ ਦੇ ਪ੍ਰਸਿੱਧ ਖੇਡ ਮੇਲਿਆਂ ਵਿੱਚੋਂ ਇੱਕ ਗਿਣੇ ਜਾਂਦੇ ਇਸ ਸ਼ਹੀਦੀ ਖੇਡ ਮੇਲੇ ਦੌਰਾਨ ਐਥਲੈਟਿਕਸ, ਫੁੱਟਬਾਲ, ਵਾਲੀਬਾਲ ਤੇ ਰੱਸਾਕਸੀ ਦੇ ਮੁਕਾਬਲੇ ਖਿੱਚ ਦਾ ਕੇਂਦਰ ਬਣੇ। ਸੈਂਕੜਿਆਂ ਦੀ ਤਾਦਾਦ ਵਿੱਚ ਪਹੁੰਚੇ ਖਿਡਾਰੀਆਂ ਨੇ ਆਪੋ ਆਪਣੀ ਖੇਡ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਹਿੱਲਗਰਾਊਂਡਜ਼ ਲੈਜ਼ਰ, ਹਿੱਲਗਰਾਊਂਡਜ਼ ਰੋਡ ਕੈਂਪਸਟਨ (ਬੈੱਡਫੋਰਡ) ਵਿਖੇ ਹੋਏ ਇਹਨਾਂ ਖੇਡ ਮੁਕਾਬਲਿਆਂ ਦੌਰਾਨ ਦੋਵੇਂ ਦਿਨ ਹੀ ਹਜ਼ਾਰਾਂ ਦੀ ਤਾਦਾਦ ਵਿੱਚ ਦਰਸ਼ਕਾਂ ਨੇ ਹਾਜ਼ਰੀ ਭਰੀ। ਇਸ ਖੇਡ ਮੇਲੇ ਨੂੰ ਸਫਲ ਬਨਾਉਣ ਲਈ ਖਿਡਾਰੀਆਂ, ਦਰਸ਼ਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਖੇਡ ਮੇਲੇ ਦੀ ਸਫਲਤਾ ਸੰਬੰਧੀ ਇਸ ਪ੍ਰਤਿਨਿਧੀ ਨਾਲ ਗੱਲ-ਬਾਤ ਕਰਦਿਆਂ ਚੇਅਰਮੈਨ ਬਲਬੀਰ ਸਿੰਘ ਰੰਧਾਵਾ, ਵਾਈਸ ਚੇਅਰਮੈਨ ਸ਼ਮਿੰਦਰ ਸਿੰਘ ਗਰਚਾ, ਸਰਵਣ ਮੰਡੇਰ, ਜਨਰਲ ਸਕੱਤਰ ਬਲਵੰਤ ਸਿੰਘ ਗਿੱਲ, ਖਜਾਨਚੀ, ਜਸਵੰਤ ਸਿੰਘ ਗਿੱਲ, ਸੁਖਪਾਲ ਸਿੰਘ ਗਿੱਲ, ਬਲਵੀਰ ਸਿੰਘ ਢੀਂਡਸਾ, ਸਤਿੰਦਰ ਸਿੰਘ ਸੰਘਾ, ਕੁਲਵਿੰਦਰ ਸਿੰਘ ਕਲੇਰ, ਜ਼ੋਰਾਵਰ ਸਿੰਘ ਢਿੱਲੋਂ, ਸਨੀ, ਬਲਦੇਵ ਸਿੰਘ ਗੋਲਡੀ ਨੇ ਕਿਹਾ ਕਿ ਬੈੱਡਫੋਰਡ ਸ਼ਹੀਦੀ ਟੂਰਨਾਮੈਂਟ ਯੂਕੇ ਦੇ ਸਿਰਕੱਢ ਟੂਰਨਾਮੈਂਟਾਂ ‘ਚੋਂ ਇੱਕ ਹੈ, ਜਿੱਥੇ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਮੂਹ ਭਾਈਚਾਰੇ ਵੱਲੋਂ ਹਮੇਸ਼ਾ ਹੀ ਅਥਾਹ ਸਹਿਯੋਗ ਦਿੱਤਾ ਜਾਂਦਾ ਹੈ। ਸਾਬਕਾ ਮੇਅਰ ਅਤੇ ਪ੍ਰਸਿੱਧ ਕਹਾਣੀਕਾਰ ਬਲਵੰਤ ਸਿੰਘ ਗਿੱਲ ਨੇ ਕਿਹਾ ਕਿ ਬੈੱਡਫੋਰਡ ਦੇ ਸਮੂਹ ਭਾਈਚਾਰੇ ਅਤੇ ਚਾਰੇ ਧਾਰਮਿਕ ਸੰਸਥਾਵਾਂ ਵੱਲੋਂ ਵੱਡਾ ਸਹਿਯੋਗ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸਹਿਯੋਗ ਦੀ ਬਦੌਲਤ ਹੀ ਹਰ ਸਾਲ ਖੇਡ ਮੇਲਾ ਵਿਲੱਖਣ ਪੈੜਾਂ ਛੱਡ ਜਾਂਦਾ ਹੈ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login