ਯੂਪੀ: ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੇ ਪੋਸਟਰ ਨੇਪਾਲ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ’ਚ ਚਿਪਕਾਏ

ਯੂਪੀ: ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੇ ਪੋਸਟਰ ਨੇਪਾਲ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ’ਚ ਚਿਪਕਾਏ

ਬਹਿਰਾਇਚ (ਯੂਪੀ), 24 ਮਾਰਚ- ਅੰਮ੍ਰਿਤਪਾਲ ਸਿੰਘ ਅਤੇ ਉਸ ਦੀ ਸੰਸਥਾ ‘ਵਾਰਿਸ ਪੰਜਾਬ ਦੇ’ ਦੇ ਮੈਂਬਰਾਂ ਦੇ ਗੁਆਂਢੀ ਦੇਸ਼ ਨੇਪਾਲ ਭੱਜਣ ਦੇ ਖਦਸ਼ੇ ਕਾਰਨ ਸਸ਼ਤਰ ਸੀਮਾ ਬਲ (ਐੱਸਐੱਸਬੀ) ਨੇ ਬਹਿਰਾਇਚ ਜ਼ਿਲ੍ਹੇ ਦੀ ਰੁਪਈਡੀਹਾ ਸਰਹੱਦ ‘ਤੇ ਅਲਰਟ ਜਾਰੀ ਕੀਤਾ ਹੈ। ਅੰਮ੍ਰਿਤਪਾਲ ਅਤੇ ਉਸ ਦੇ ਦੋ ਸਾਥੀਆਂ ਦੇ ਪੋਸਟਰ ਕੰਧਾਂ ’ਤੇ ਚਿਪਕਾਏ ਗੲੇ ਹਨ। ਐੱਸਐੱਸਬੀ ਦੀ 42ਵੀਂ ਬਟਾਲੀਅਨ ਦੇ ਕਮਾਂਡੈਂਟ ਤਪਨ ਦਾਸ ਨੇ ਕਿਹਾ ਕਿ ਪੰਜਾਬ ਪੁਲੀਸ ਨੂੰ ਲੋੜੀਂਦੇ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੀ ਕਵਾਇਦ ਹਰ ਪਾਸੇ ਚੱਲ ਰਹੀ ਹੈ।

You must be logged in to post a comment Login