ਯੂਰਪੀ ਪੰਜਾਬੀ ਸੱਥ ਤੇ ਪੰਜ ਦਰਿਆ ਵੱਲੋਂ ਮੁਫਤ ਕਿਤਾਬਾਂ ਵੰਡੀਆਂ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਨਵੇਂ ਸਾਲ ਦੀ ਆਮਦ ‘ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ। ਇਹਨਾਂ ਧਾਰਮਿਕ ਸਮਾਗਮਾਂ ਵਿੱਚ ਸਕਾਟਲੈਂਡ ਭਰ ਵਿੱਚੋਂ ਸੰਗਤਾਂ ਨੇ ਸ਼ਿਰਕਤ ਕੀਤੀ। ਸਮਾਗਮਾਂ ਦੌਰਾਨ ਭਾਈ ਅਮਰੀਕ ਸਿੰਘ ਰਾਠੌਰ ਜੀ ਦੇ ਜੱਥੇ ਵੱਲੋ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰੂਘਰ ਵਿਖੇ ਪੰਜ ਦਰਿਆ ਯੂਕੇ ਅਤੇ ਪੰਜਾਬੀ ਸੱਥ ਵਾਲਸਾਲ ਦੇ ਸਹਿਯੋਗ ਨਾਲ ਧਾਰਮਿਕ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਜਿਸ ਦੀ ਸ਼ੁਰੂਆਤ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਸਟੇਜ ਤੋਂ ਸੰਗਤਾਂ ਨਾਲ ਜਾਣਕਾਰੀ ਸਾਂਝੀ ਕਰਕੇ ਕੀਤੀ ਗਈ। ਨਵੇਂ ਸਾਲ ਦੀ ਆਮਦ ‘ਤੇ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਸੰਗਤਾਂ ਨੂੰ ਮੁਫ਼ਤ ਕਿਤਾਬਾਂ ਵੰਡ ਕੇ ਪੜ੍ਹਨ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਕੋਸ਼ਿਸ਼ ਨੂੰ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਬਰਮੀ, ਜਸਵੀਰ ਸਿੰਘ ਬਮਰਾਹ, ਸਰਦਾਰਾ ਸਿੰਘ ਜੰਡੂ, ਹਰਜੀਤ ਸਿੰਘ ਮੋਗਾ, ਹਰਦੀਪ ਸਿੰਘ ਕੁੰਦੀ, ਇੰਦਰਜੀਤ ਸਿੰਘ ਗਾਬੜੀ, ਸੁਖਦੇਵ ਸਿੰਘ ਕੁੰਦੀ, ਹਰਜੀਤ ਸਿੰਘ ਗਾਬੜੀ, ਅਵਤਾਰ ਸਿੰਘ ਹੂੰਝਣ, ਹਰਪਾਲ ਸਿੰਘ ਵਿਰਦੀ, ਜਸਦੀਪ ਸਿੰਘ ਸੱਲ੍ਹ ਆਦਿ ਕਮੇਟੀ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਨਵਾਂ ਸਾਲ ਮੁਬਾਰਕ ਕਹਿਣ ਦੇ ਨਾਲ ਨਾਲ ਸਮਾਗਮਾਂ ਵਿੱਚ ਹਾਜ਼ਰੀ ਭਰਨ ਲਈ ਹਾਰਦਿਕ ਧੰਨਵਾਦ ਵੀ ਕੀਤਾ ਗਿਆ। ਮੰਚ ਸੰਚਾਲਕ ਦੇ ਫਰਜ਼ ਸਰਦਾਰਾ ਸਿੰਘ ਜੰਡੂ ਵੱਲੋਂ ਨਿਭਾਏ ਗਏ।

You must be logged in to post a comment Login