ਯੂ.ਐਨ. ਸੁਰੱਖਿਆ ਕੌਂਸਲ 'ਚ ਸਥਾਈ ਮੈਂਬਰਸ਼ਿਪ ਦਾ ਹੱਕਦਾਰ ਹੈ ਭਾਰਤ-ਮੋਦੀ

ਪੇਰਿਸ, 12 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੇਰਿਸ ‘ਚ ਲੱਖਾਂ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ਸੰਘ (ਯੂ.ਐਨ) ਦੀ ਸੁਰੱਖਿਆ ਕੌਂਸਲ ‘ਚ ਸਥਾਈ ਮੈਂਬਰਸ਼ਿਪ ਦਾ ਦਾਅਵਾ ਕੀਤਾ। ਉਨ•ਾਂ ਕਿਹਾ ਕਿ ਭਾਰਤ ਯੂ.ਐਨ. ਦੀਆਂ ਸ਼ਾਂਤੀ ਮੁਹਿੰਮਾਂ ‘ਚ ਸੱਭ ਤੋਂ ਵੱਧ ਫ਼ੌਜੀ ਭੇਜਦਾ ਹੈ। ਭਾਰਤ ਗਾਂਧੀ ਅਤੇ ਗੌਤਮ ਬੁੱਧ ਦਾ ਦੇਸ਼ ਹੈ। ਜੋ ਦੇਸ਼ ਸ਼ਾਂਤੀ ਦਾ ਸੱਭ ਤੋਂ ਵੱਡਾ ਪ੍ਰਤੀਕ ਰਿਹਾ ਹੈ, ਉਸ ਨੂੰ ਯੂ.ਐਨ. ਦੀ ਸੁਰੱਖਿਆ ਕੌਂਸਲ ‘ਚ ਸਥਾਈ ਮੈਂਬਰਸ਼ਿਪ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਯੂ.ਐਨ. ਕੌਂਸਲ ‘ਚ ਸਥਾਈ ਮੈਂਬਰਸ਼ਿਪ ਸਾਡਾ ਹੱਕ ਹੈ। ਮੈਂ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਸਾਡਾ ਹੱਕ ਦਿਵਾਉਣ ਲਈ ਮਦਦ ਦੀ ਅਪੀਲ ਕਰਦਾ ਹਾਂ। ਉਨ•ਾਂ ਕਿਹਾ, ”ਉਹ ਦਿਨ ਲੰਘ ਗਏ ਜਦੋਂ ਭਾਰਤ ਨੂੰ ਹੱਥ ਫੈਲਾਉਣਾ ਪੈਂਦਾ ਸੀ। ਹੁਣ ਅਸੀਂ ਸਾਡਾ ਹੱਕ ਚਾਹੁੰਦੇ ਹਾਂ। ਕਿਸੇ ਦੂਜੇ ਕੋਲ ਏਨਾ ਨੈਤਿਕ ਬਲ ਨਹੀਂ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਜਦੋਂ ਆਪਣੀ 70ਵੀਂ ਵਰ•ੇਗੰਢ ਮਨਾਏ ਤਾਂ ਉਹ ਇਸ ਮੁੱਦੇ ‘ਤੇ ਆਪਣੇ ਰੁਖ਼ ‘ਤੇ ਮੁੜ ਵਿਚਾਰ ਕਰੇ। ਮੋਦੀ ਨੇ ਭਾਰਤ ਦੀ ਸਥਾਈ ਮੈਂਬਰਸ਼ਿਪ ਦੇ ਦਾਅਵੇ ‘ਤੇ ਦੁਨੀਆ ਨੂੰ ਵਿਚਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਭਾਰਤ ਵਰਗੇ ਸ਼ਾਂਤੀ ਪਸੰਦ ਦੇਸ਼ ਨੂੰ ਮਾਨਤਾ ਦੇਣ webb ਦਾ ਇਕ ਮੌਕਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਬਲਾਂ ‘ਚ ਭਾਰਤੀ ਦੀ ਵਾਧੂ ਮੌਜੂਦਗੀ ਹੈ। ਉਨਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪਹਿਲੇ ਵਿਸ਼ਵ ਯੁੱਧ ‘ਚ 14 ਲੱਖ ਭਾਰਤੀ ਯੁੱਧ ਮੋਰਚਿਆਂ ‘ਤੇ ਪੁੱਜੇ ਅਤੇ ਦੂਜੇ ਵਿਸ਼ਵ ਯੁੱਧ ‘ਚ ਭਾਰਤੀਆਂ ਦੀ ਵੱਡੀ ਹਿੱਸੇਦਾਰੀ ਰਹੀ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਕਦੇ ਵੀ ਕਿਸੇ ਦੇਸ਼ ਵਿਰੁੱਧ ਨਹੀਂ ਰਿਹਾ ਤੇ ਹਮੇਸ਼ਾਂ ਸ਼ਾਂਤੀ ਬਣਾਈ ਰੱਖਣ ਲਈ ਸਹਿਯੋਗ ਪਾਉਂਦਾ ਰਿਹਾ ਹੈ। ਉਨ•ਾਂ ਕਿਹਾ ਕਿ ਲੋਕਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਤੇ ਭਾਰਤ ਨੂੰ ਯੂ.ਐਨ. ਸੁਰੱਖਿਆ ਕੌਂਸਲ ‘ਚ ਸਥਾਈ ਮੈਂਬਰਸ਼ਿਪ ਦਿਵਾਉਣ ਲਈ ਮਦਦ ਕਰਨੀ ਚਾਹੀਦੀ ਹੈ।

You must be logged in to post a comment Login