ਰਜਿੰਦਰਾ ਜਿੰਮਖਾਨਾ ਕਲੱਬ ਦੇ ਨਵ-ਨਿਯੁਕਤ ਆਨਰੇਰੀ ਸੈਕਟਰੀ ਵਿਨੋਦ ਸ਼ਰਮਾ ਦਾ ਸਨਮਾਨ

ਰਜਿੰਦਰਾ ਜਿੰਮਖਾਨਾ ਕਲੱਬ ਦੇ ਨਵ-ਨਿਯੁਕਤ ਆਨਰੇਰੀ ਸੈਕਟਰੀ ਵਿਨੋਦ ਸ਼ਰਮਾ ਦਾ ਸਨਮਾਨ

ਪਟਿਆਲਾ 31 ਦਸੰਬਰ (ਕੰਬੋਜ)-ਪੀ. ਐਨ. ਬੀ. ਦੀ ਭੁਪਿੰਦਰਾ ਰੋਡ ਬ੍ਰਾਂਚ ਵਲੋਂ ਬ੍ਰਾਂਚ ਮੈਨੇਜਰ ਸ੍ਰੀ ਪ੍ਰਵੀਨ ਸਿਨਹਾ ਅਤੇ ਉਘੇ ਸਮਾਜ ਸੇਵੀ ਸ੍ਰੀ ਸੰਦੀਪ ਗੁਪਤਾ ਵਲੋਂ ਰਜਿੰਦਰਾ ਜਿੰਮਖਾਨਾ ਮਹਿੰਦਰਾ ਕਲੱਬ ਦੇ ਨਵ-ਨਿਯੁਕਤ ਆਨਰੇਰੀ ਸੈਕਟਰੀ ਸ੍ਰੀ ਵਿਨੋਦ ਸ਼ਰਮਾ ਅਤੇ ਕਾਰਜਕਾਰੀ ਮੈਂਬਰ ਦੀਪਕ ਬਾਂਸਲ ਡਕਾਲਾ ਦਾ ਸਨਮਾਨ ਕੀਤਾ ਗਿਆ।ਵਿਨੋਦ ਸ਼ਰਮਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਸੰਦੀਪ ਗੁਪਤਾ ਨੇ ਕਿਹਾ ਕਿ ਉਨ੍ਹਾਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਕ ਸੁਝਵਾਨ ਅਤੇ ਇਮਾਨਦਾਰ ਸਖਸ਼ੀਅਤ ਨੂੰ ਜ਼ਿੰਮਖਾਨਾ ਕਲੱਬ ਵਿਚ ਅਹਿਮ ਅਹੁੱਦਾ ਮਿਲਿਆ ਹੈ। ਉਨ੍ਹਾਂ ਵਲੋਂ ਨੌਜਵਾਨ ਆਗੂ ਸ੍ਰੀ ਦੀਪਕ ਬਾਂਸਕਲ ਡਕਾਲਾ ਵਲੋਂ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ। ਵਿਨੋਦ ਸ਼ਰਮਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਬਲਿਕ ਵਲੋਂ ਸੌਂਪੀ ਗਈ ਇਸ ਜ਼ਿਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਸਭ ਨੂੰ ਨਾਲ ਲੈ ਕੇ ਚੱਲਣਗੇ। ਉਹ ਕਲੱਬ ਦਾ ਹਰ ਪੱਖੋਂ ਵਿਕਾਸ ਕਰਾਉਣਗੇ। ਇਸ ਮੌਕੇ ਸ੍ਰੀ ਸੰਦੀਪ ਗੁਪਤਾ ਸਮਾਜ ਸੇਵਕ, ਓ. ਪੀ. ਸਿੰਗਲਾ, ਗੁਰਪ੍ਰੀਤ ਸਿੰਘ ਬਰਾੜ ਬ੍ਰਾਂਚ ਸੈਕਟਰੀ, ਦੀਪ ਚੰਦ, ਗੁਰਸ਼ਰਨ ਸਿੰਘ, ਰਿਚੀ ਡਕਾਲਾ ਐਮ. ਸੀ., ਆਰ. ਐਸ. ਭੱਟੀ ਅਤੇ ਸਮੂਹ ਸਟਾਫ ਹਾਜ਼ਰ ਸੀ।

ਰਜਿੰਦਰਾ ਜਿੰਮਖਾਨਾ ਕਲੱਬ ਦੀ ਨਵੀਂ ਚੁਣੀ ਟੀਮ : ਡਾ. ਸੁਧੀਰ ਵਰਮਾ ਪ੍ਰਧਾਨ, ਸ੍ਰੀ ਵਿਕਾਸ ਪੁਰੀ ਮੀਤ ਪ੍ਰਧਾਨ, ਸ੍ਰੀ ਵਿਨੋਦ ਸ਼ਰਮਾ ਆਨਰੇਰੀ ਸਕੱਤਰ, ਡਾ. ਨੀਰਜ ਗੋਇਲ ਸੰਯੁਕਤ ਸਕੱਤਰ, ਡਾ. ਸੰਜੇ ਬਾਂਸਲ ਖਜ਼ਾਨਚੀ ਅਹਿਮ ਅਹੁਦੇਦਾਰ ਚੁਣੇ ਗਏ ਹਨ। ਇਸ ਤੋਂ ਬਿਨ੍ਹਾਂ ਡਾ. ਸੁਖਦੀਪ ਸਿੰਘ ਬੋਪਾਰਾਏ ਕਾਰਜਕਾਰੀ ਮੈਂਬਰ, ਸ੍ਰੀ ਦੀਪਕ ਬਾਂਸਲ ਡਕਾਲਾ, ਐਡਵੋਕੇਟ ਮਯੰਕ ਮਲਹੋਤਰਾ, ਸੀ. ਏ. ਰੋਹਿਤ ਗੁਪਤਾ, ਇੰ: ਸੰਚਿਤ ਬਾਂਸਲ, ਸ੍ਰੀ ਹਰਛਪਾਲ ਸਿੰਘ ਅਤੇ ਸ੍ਰੀ ਹਰਮਿੰਦਰ ਸਿੰਘ ਲਵਲੀ ਸਭ ਕਾਰਜਕਾਰੀ ਮੈਂਬਰ ਚੁਣੇ ਗਏ ਹਨ।

ਸ੍ਰੀ ਵਿਨੋਦ ਸ਼ਰਮਾ ਦਾ ਸਨਮਾਨ ਕਰਦੇ ਪੀ. ਐਨ. ਬੀ. ਭੁਪਿੰਦਰਾ ਰੋਡ ਬ੍ਰਾਂਚ ਦਾ ਸਟਾਫ ਨਾਲ ਹਨ,ਬ੍ਰਾਂਚ ਮੈਨੇਜਰ ਪ੍ਰਵੀਨ ਸਿਨ੍ਹਾ, ਉਘੇ ਸਮਾਜ ਸੇਵਕ ਸੰਦੀਪ ਗੁਪਤਾ। (ਫੋਟੋ: ਜੀ.ਕੰਬੋਜ ਸੂਲਰ)

You must be logged in to post a comment Login