ਵਾਤਾਵਰਣ ਸ਼ੁੱਧਤਾ ਲਈ ਸਭ ਨੂੰ ਯੋਗਦਾਨ ਪਾਉਣਾ ਚਾਹੀਦੈ : ਰਵਿੰਦਰ ਸ਼ਰਮਾ
ਪਟਿਆਲਾ, 1 ਜਨਰਵਰੀ (ਕੰਬੋਜ) : ਰਜਿੰਦਰਾ ਹਸਪਤਾਲ ਪਟਿਆਲਾ ਦੇ ਸਟਾਫ ਵਲੋਂ ਨਵੇਂ ਸਾਲ ਮੌਕੇ ਨਵੀਂ ਪਹਿਲਕਦਮੀ ਕਰਦਿਆਂ ਬੂਟੇ ਲਗਾ ਕੇ ਨਵਾਂ ਸਾਲ ਮਨਾਇਆ ਗਿਆ।ਇਸ ਮੌਕੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਡਾ. ਐਚ. ਐਸ. ਰੇਖੀ ਦੀ ਅਗਵਾਈ ਵਿਚ ਮੈਡੀਕਲ ਸੁਪਰਡੈਂਟ ਸਟਾਫ ਤੇ ਰਜਿੰਦਰਾ ਹਸਪਤਾਲ ਦੇ ਕਰਮਚਾਰੀਆਂ ਵਲੋਂ ਪੂਰੇ ਹਸਪਤਾਲ ਵਿਚ ਬੂਟੇ ਲਗਾਏ ਗਏ।ਡਾ. ਰੇਖੀ ਵਲੋਂ ਸਭ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੰਦੇਸ਼ ਦਿੱਤਾ ਗਿਆ।ਇਸ ਮੌਕੇ ਰਵਿੰਦਰ ਸ਼ਰਮਾ ਤੇ ਸ. ਸਤਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।ਸਤਵਿੰਦਰ ਸਿੰਘ ਵਲੋਂ ਮੈਡੀਕਲ ਸੁਪਰਡੈਂਟ ਡਾ. ਐਚ. ਐਸ. ਰੇਖੀ ਦਾ ਵਿਸ਼ੇ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਦਾ ਬਹੁਤ ਵੱਡਾ ਉਪਰਾਲਾ ਹੈ।ਸੀ ਪੀ ਐਫ ਦੇ ਜਿ਼ਲ੍ਹਾ ਚੇਅਰਮੈਨ ਸ੍ਰੀ ਰਵਿੰਦਰ ਸ਼ਰਮਾ ਨੇ ਕਿਹਾ ਕਿ ਰਜਿੰਦਰਾ ਹਸਪਤਾਲ ਦਾ ਇਹ ਬਹੁਤ ਵਧੀਆ ਕਾਰਜ ਹੈ।ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਸ ਕੰਮ ਲਈ ਵੱਧ—ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।
You must be logged in to post a comment Login