ਰਾਜੌਰੀ ਵਿਚ ਬਰੂਦੀ ਸੁਰੰਗ 'ਚ ਧਮਾਕਾ, ਤਿੰਨ ਮੌਤਾਂ

ਜੰਮੂ, 4 ਅਪ੍ਰੈਲ : ਜੰਮੂ ਕਸ਼ਮੀਰ ਦੇ ਰਜੌਰੀ ਜ਼ਿਲੇ ਵਿਚ ਕੰਟਰੋਲ ਰੇਖਾ ਨੇੜੇ ਇਕ ਬਰੂਦੀ ਸੁਰੰਗ ਵਿਚ ਧਮਾਕਾ ਹੋਣ ਨਾਲ ਅੱਜ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕੰਟਰੋਲ ਰੇਖਾ ਨੇੜੇ ਸਥਿਤ ਬਰੂਦੀ ਸੁਰੰਗ ਖੇਤਰ ਤੋਂ ਇਕ ਸੁਰੰਗ ਭਾਰੀ ਬਾਰਸ਼ ਕਾਰਨ ਬਹਿ ਕੇ ਰਜੌਰੀ ਜ਼ਿਲੇ ਦੀ ਨੌਸ਼ੇਰਾ ਤਹਿਸੀਲ ਦੇ ਜੰਘਾਰ ਇਲਾਕੇ ਵਿਚ ਇਕ ਖੇਤ ਵਿਚ ਆ ਗਈ। ਉਥੇ ਮੌਜੂਦ ਕੁਝ ਮਜ਼ਦੂਰਾਂ ਨੇ ਇਸ ਨੂੰ ਦੇਖਿਆ ਉਹ ਇਸ ਨੂੰ ਉਠਾ ਕੇ ਵੇਖਣ ਲਗੇ ਤਾਂ ਉਦੋਂ ਹੀ ਇਸ ਵਿਚ ਧਮਾਕਾ ਹੋ ਗਿਆ। ਮਜ਼ਦੂਰ ਬਿਹਾਰ ਨਿਵਾਸੀ ਸਨ ਅਤੇ ਉਹ ਇਲਾਕੇ ਵਿਚ ਖੇਤੀ ਦਾ ਕੰਮ ਕਰਦੇ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਧਮਾਕਾ ਐਮ-16 ਬਰੂਦੀ ਸੁਰੰਗ ਦੇ ਫਟਣ ਨਾਲ ਹੋਇਆ।

You must be logged in to post a comment Login