ਰਾਜੌਰੀ ਵਿੱਚ ਫੌਜੀ ਕੈਂਪ ’ਤੇ ਹਮਲਾ: ਤਿੰਨ ਜਵਾਨ ਸ਼ਹੀਦ

ਰਾਜੌਰੀ ਵਿੱਚ ਫੌਜੀ ਕੈਂਪ ’ਤੇ ਹਮਲਾ: ਤਿੰਨ ਜਵਾਨ ਸ਼ਹੀਦ

ਜੰਮੂ, 11 ਅਗਸਤ- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਵੀਰਵਾਰ ਤੜਕੇ ਦਹਿਸ਼ਤਗਰਦਾਂ ਨੇ ਫੌਜੀ ਕੈਂਪ ’ਤੇ ਹਮਲਾ ਕੀਤਾ। ਇਸ ਦੌਰਾਨ ਹੋਏ ਮੁਕਾਬਲੇ ਵਿਚ ਦੋ ਦਹਿਸ਼ਗਰਦ ਮਾਰੇ ਗਏ ਅਤੇ ਤਿੰਨ ਜਵਾਨ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਵਿੱਚ ਦੋ ਹੋਰ ਜਵਾਨ ਜ਼ਖ਼ਮੀ ਹੋਏ ਹਨ ਜੋ ਜ਼ੇਰੇ ਇਲਾਜ ਹਨ। ਏਡੀਜੀਪੀ ਮੁਕੇਸ਼ ਸ਼ਿੰਘ ਨੇ ਦੱਸਿਆ ਕਿ ਕੁਝ ਦਹਿਸ਼ਤਗਰਦਾਂ ਨੇ ਪਾਰਗਲ ਵਿੱਚ ਫੌਜੀ ਕੈਂਪ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਸੁਚੇਤ ਜਵਾਨਾਂ ਨੇ ਅਸਫਲ ਕਰ ਦਿੱਤਾ। ਆਜ਼ਾਦੀ ਦਿਹਾੜੇ ਦੇ ਚਾਰ ਦਿਨ ਪਹਿਲਾਂ ਹੋਇਆ ਇਹ ਹਮਲਾ ਕਰੀਬ ਤਿੰਨ ਵਰ੍ਹਿਆਂ ਦੇ ਵਕਫ਼ੇ ਬਾਅਦ ਕੇਂਦਰ ਸ਼ਾਸਤ ਸੂਬੇ ਜੰਮੂ ਕਸ਼ਮੀਰ ਵਿੱਚ ‘ਫਿਦਾਈਨਾਂ’ ਦੀ ਵਾਪਸੀ ਦਾ ਸੰਕੇਤ ਹੈ।

You must be logged in to post a comment Login