ਰਾਜੌਰੀ ਸੈਕਟਰ ‘ਚ ਸ਼ਹੀਦ ਹੋਏ ਲਾਂਸ ਨਾਇਕ ਬਲਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਨੂਰਪੁਰ ਬੇਦੀ, 19 ਸਤੰਬਰ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਸ਼ਹੀਦ ਹੋਏ ਪਿੰਡ ਝੱਜ ਦੇ ਲਾਂਸ ਨਾਇਕ ਬਲਜੀਤ ਸਿੰਘ ਦਾ ਅੱਜ ਪਿੰਡ ਦੇ ਸਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਲਾਂਸ ਨਾਇਕ ਬਲਜੀਤ ਸਿੰਘ (29 ਸਾਲ) ਪੁੱਤਰ ਸੰਤੋਖ ਸਿੰਘ, ਜੋ ਭਾਰਤੀ ਫੌਜ ਦੀ 57 ਇੰਜੀਨੀਅਰ ਰੈਜੀਮੈਂਟ ਦੀ 2 ਪੈਰਾ ਸਪੈਸ਼ਲ ਫੋਰਸ ‘ਚ ਤਾਇਨਾਤ ਸੀ, ਮੰਗਲਵਾਰ ਨੂੰ ਉਸ ਸਮੇਂ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ ਜਦੋਂ ਦੁਸ਼ਮਣਾਂ ਦਾ ਸਾਹਮਣਾ ਕਰਦੇ ਸਮੇਂ ਫੌਜ ਦੀ ਅਰਮਦਾ ਗੱਡੀ ਮਨਜਾਕੋਟੇ ਖੇਤਰ ‘ਚ 200 ਫੁੱਟ ਗਹਿਰੀ ਖਾਈ ‘ਚ ਡਿੱਗ ਗਈ। ਇਸ ਕਾਰਨ ਗੱਡੀ ‘ਚ ਸਵਾਰ ਹੋਰ 4 ਸੈਨਿਕ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਸੈਨਿਕ ਬਲਜੀਤ ਸਿੰਘ ਦੀ ਇਸ ਹਾਦਸੇ ‘ਚ ਸ਼ਹਾਦਤ ਹੋ ਗਈ।

You must be logged in to post a comment Login