ਰਾਜ ਸਭਾ ਚੋਣ: ਦਸ ‘ਆਪ’ ਵਿਧਾਇਕਾਂ ਦੇ ਦਸਤਖ਼ਤ ‘ਜਾਅਲੀ’?

ਰਾਜ ਸਭਾ ਚੋਣ: ਦਸ ‘ਆਪ’ ਵਿਧਾਇਕਾਂ ਦੇ ਦਸਤਖ਼ਤ ‘ਜਾਅਲੀ’?

ਚੰਡੀਗੜ੍ਹ, 13 ਅਕਤੂਬਰ : ਪੰਜਾਬ ਵਿਚੋਂ ਰਾਜ ਸਭਾ ਦੀ ਇੱਕ ਸੀਟ ਲਈ 24 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦੀ ਉਮੀਦਵਾਰੀ ਦੀ ਤਾਈਦ ਕਰਨ ਵਾਲੇ 10 ‘ਆਪ’ ਵਿਧਾਇਕਾਂ ਦਾ ਮਾਮਲਾ ਸਾਹਮਣੇ ਆਇਆ ਹੈ। ਨਵਨੀਤ ਚਤੁਰਵੇਦੀ ਦਾ ਦਾਅਵਾ ਹੈ ਕਿ ਇਨ੍ਹਾਂ 10 ਵਿਧਾਇਕਾਂ ਨੇ ਬਕਾਇਦਾ ਉਸ ਦੇ ਨਾਮ ਦੀ ਤਾਈਦ ਕੀਤੀ ਹੈ ਅਤੇ ਉਸ ਨੇ ਨਾਮਜ਼ਦਗੀ ਪੱਤਰਾਂ ਦੇ ਨਾਲ 10 ‘ਆਪ’ ਵਿਧਾਇਕਾਂ ਦੀ ਤਾਈਦ ਵਾਲਾ ਦਸਤਾਵੇਜ਼ ਵੀ ਸੌਂਪਿਆ ਹੈ।ਇਨ੍ਹਾਂ ਦਸ ਵਿਧਾਇਕਾਂ ’ਚ ਰਜਨੀਸ਼ ਦਹੀਆ, ਨਰੇਸ਼ ਕਟਾਰੀਆ, ਸੁਖਬੀਰ ਸਿੰਘ ਮਾਈਸਰਖਾਨਾ, ਰਣਬੀਰ ਭੁੱਲਰ, ਗੁਰਲਾਲ ਸਿੰਘ ਘਨੌਰ, ਅਮੋਲਕ ਸਿੰਘ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਵਣਾਂਵਾਲੀ ਅਤੇ ਕੁਲਵੰਤ ਸਿੰਘ ਬਾਜ਼ੀਗਰ ਦੇ ਨਾਮ ਸ਼ਾਮਲ ਹਨ।

You must be logged in to post a comment Login