ਰਾਤ ਮੰਦਰ ’ਚ ਗੁਜ਼ਾਰ ਕੇ ਪ੍ਰਦਰਸ਼ਨਕਾਰੀ ਭਾਰਤੀ ਭਲਵਾਨ ਸਵੇਰੇ ਤੋਂ ਜੰਤਰ-ਮੰਤਰ ’ਤੇ ਮੁੜ ਡਟੇ

ਰਾਤ ਮੰਦਰ ’ਚ ਗੁਜ਼ਾਰ ਕੇ ਪ੍ਰਦਰਸ਼ਨਕਾਰੀ ਭਾਰਤੀ ਭਲਵਾਨ ਸਵੇਰੇ ਤੋਂ ਜੰਤਰ-ਮੰਤਰ ’ਤੇ ਮੁੜ ਡਟੇ

ਨਵੀਂ ਦਿੱਲੀ, 19 ਜਨਵਰੀ- ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦਾ ਵਿਰੋਧ ਕਰ ਰਹੇ ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਹੋਰ ਨਾਮੀ ਭਾਰਤੀ ਪਹਿਲਵਾਨਾਂ ਨੇ ਬੁੱਧਵਾਰ ਰਾਤ ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਸਥਿਤ ਮੰਦਰ ਵਿਚ ਬਿਤਾਈ। ਸੂਤਰਾਂ ਨੇ ਦੱਸਿਆ, ‘ਸਾਰੇ ਪਹਿਲਵਾਨ ਦੇਰ ਰਾਤ ਤੱਕ ਜਾਗ ਰਹੇ ਸਨ। ਉਹ ਅੰਦੋਲਨ ਦੀਆਂ ਹੋਰ ਯੋਜਨਾਵਾਂ ‘ਤੇ ਚਰਚਾ ਕਰ ਰਹੇ ਸਨ। ਉਹ ਸੋਸ਼ਲ ਮੀਡੀਆ ‘ਤੇ ਸੰਦੇਸ਼ ਸਾਂਝੇ ਕਰ ਰਹੇ ਸਨ, ਹੋਰ ਪਹਿਲਵਾਨਾਂ ਅਤੇ ਭਾਰਤ ਦੇ ਲੋਕਾਂ ਨੂੰ ਵੀਰਵਾਰ ਨੂੰ ਜੰਤਰ-ਮੰਤਰ ‘ਤੇ ਉਨ੍ਹਾਂ ਨਾਲ ਸ਼ਾਮਲ ਹੋਣ ਦੀ ਬੇਨਤੀ ਕਰ ਰਹੇ ਸਨ। ਕੁਝ ਸੀਨੀਅਰ ਸਾਈ (ਸਪੋਰਟਸ ਅਥਾਰਟੀ ਆਫ਼ ਇੰਡੀਆ) ਦੇ ਅਧਿਕਾਰੀ ਵੀ ਉਨ੍ਹਾਂ ਨੂੰ ਮੰਦਰ ਵਿੱਚ ਮਿਲੇ।’ ਅੱਜ ਸਵੇਰੇ ਉਹ ਆਪਣਾ ਵਿਰੋਧ ਜਾਰੀ ਰੱਖਣ ਲਈ ਜੰਤਰ-ਮੰਤਰ ਪੁੱਜ ਗਏ। ਇਸ ਤੋਂ ਪਹਿਲਾਂ ਵਿਨੇਸ਼ ਫੋਗਾਟ ਵੱਲੋਂ ਖੇਡ ਸੰਸਥਾ ਦੇ ਕੋਚਾਂ ਅਤੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਜਾਣ ਤੋਂ ਬਾਅਦ ਖੇਡ ਮੰਤਰਾਲੇ ਨੇ ਕੁਸ਼ਤੀ ਮਹਾਸੰਘ ਤੋਂ 72 ਘੰਟਿਆਂ ਦੇ ਅੰਦਰ ਸਪੱਸ਼ਟੀਕਰਨ ਮੰਗਿਆ।

You must be logged in to post a comment Login