ਚੰਡੀਗੜ੍ਹ : ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੂੰ ਪੱਤਰ ਲਿਖ ਕੇ ਅੰਮ੍ਰਿਤਸਰ ‘ਚ ਵਾਪਰੇ ਦੁਖਾਂਤ ‘ਤੇ ਸਿਆਸਤ ਨਾ ਕਰਨ ਦੀ ਗੱਲ ਆਖੀ ਹੈ। ਰਾਮੂਵਾਲੀਆ ਨੇ ਪੱਤਰ ‘ਚ ਲਿਖਿਆ ਹੈ ਕਿ ਅੰਮ੍ਰਿਤਸਰ ਹਾਦਸੇ ‘ਚ ਭਾਜਪਾ ਆਗੂਆਂ ਨੂੰ ਸਿਆਸਤ ਕਰਕੇ ਆਪਣੀ ਸਰਬ ਹਿੰਦ ਪਾਰਟੀ ਜੋ ਕਿ 12 ਸੂਬਿਆਂ ਵਿਚ ਸੱਤਾਧਾਰੀ ਹੈ ਨੂੰ ਅਣਸੁਖਾਵੀਂ ਸਥਿਤੀ ਵਿਚ ਨਹੀਂ ਪਾਉਣਾ ਚਾਹੀਦਾ।
ਇੰਨਾ ਹੀ ਨਹੀਂ ਰਾਮੂਵਾਲੀਆ ਨੇ ਇਸ ਖੱਤ ਵਿਚ ਭਵਿੱਖ ਬਾਣੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਇਸ ਤਰਕਹੀਣ ਮੁੱਦੇ ‘ਤੇ ਭਾਜਪਾ ਆਗੂ ਸਿਆਸਤ ਕਰਦੇ ਹਨ ਤਾਂ ਉਹ ਇਕ ਸਮੇਂ ‘ਤੇ ਜਾ ਕੇ ਇਕੱਲੇ ਰਹਿ ਜਾਣਗੇ ਅਤੇ ਕੌਮੀ ਭਾਜਪਾ ਸਥਾਨਕ ਆਗੂਆਂ ਦੀ ਪ੍ਰੋੜਤਾ ਨਹੀਂ ਕਰੇਗੀ। ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਇਸ ਹਾਦਸੇ ਲਈ ਨਵਜੋਤ ਕੌਰ ਸਿੱਧੂ ਨੂੰ ਦੋਸ਼ੀ ਨਹੀਂ ਬਣਾ ਸਕੋਗੇ। ਇਸ ਦੇ ਨਾਲ ਰਾਮੂਵਾਲੀਆ ਨੇ ਸ਼ਵੇਤ ਮਲਿਕ ਨੂੰ ਇਸ ਮੁੱਦੇ ‘ਤੇ ਨਿੱਜੀ ਰੰਜਿਸ਼ ਛੱਡ ਕੇ ਪੀੜਤਾਂ ਦੀ ਡੱਟ ਕੇ ਮਦਦ ਕਰਨ ਦੀ ਅਪੀਲ ਕੀਤੀ ਹੈ।

You must be logged in to post a comment Login