ਰਾਸ਼ਟਰਪਤੀ ਚੋਣ : ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਵਜੋਂ ਯਸ਼ਵੰਤ ਸਿਨਹਾ ਦੇ ਨਾਂ ’ਤੇ ਸਹਿਮਤੀ

ਰਾਸ਼ਟਰਪਤੀ ਚੋਣ : ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਵਜੋਂ ਯਸ਼ਵੰਤ ਸਿਨਹਾ ਦੇ ਨਾਂ ’ਤੇ ਸਹਿਮਤੀ

ਨਵੀਂ ਦਿੱਲੀ, 21 ਜੂਨ-ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਵਜੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ‘ਤੇ ਸਹਿਮਤੀ ਹੋ ਗਈ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ। ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਨੇਤਾ ਯਸ਼ਵੰਤ ਸਿਨਹਾ ਨੇ ਅੱਜ ਪਾਰਟੀ ਛੱਡਣ ਦੇ ਆਪਣੇ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਹੁਣ ਵਿਰੋਧੀ ਧਿਰ ਦੀ ਏਕਤਾ ਦੇ ਵਿਆਪਕ ਰਾਸ਼ਟਰੀ ਉਦੇਸ਼ ਲਈ ਕੰਮ ਕਰਨਗੇ। ਕਈ ਦਿਨਾਂ ਤੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਸਿਨਹਾ ਦਾ ਨਾਂ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਵਜੋਂ ਪੇਸ਼ ਕਰਨਗੇ। ਸ੍ਰੀ ਸਿਨਹਾ ਨੇ ਟਵੀਟ ਕੀਤਾ, ‘ਤ੍ਰਿਣਮੂਲ ਕਾਂਗਰਸ ਵੱਲੋਂ ਮੈਨੂੰ ਦਿੱਤੇ ਸਨਮਾਨ ਲਈ ਮੈਂ ਮਮਤਾ ਜੀ ਦਾ ਧੰਨਵਾਦੀ ਹਾਂ। ਹੁਣ ਸਮਾਂ ਆ ਗਿਆ ਹੈ, ਜਦੋਂ ਵਿਰੋਧੀ ਧਿਰ ਦੀ ਏਕਤਾ ਦੇ ਵਿਆਪਕ ਰਾਸ਼ਟਰੀ ਉਦੇਸ਼ ਲਈ ਮੈਨੂੰ ਪਾਰਟੀ ਤੋਂ ਵੱਖ ਹੋਣਾ ਪਵੇਗਾ। ਮੈਨੂੰ ਯਕੀਨ ਹੈ ਕਿ ਉਹ (ਮਮਤਾ) ਇਸ ਦੀ ਇਜਾਜ਼ਤ ਦੇਣਗੇ।’

You must be logged in to post a comment Login