ਰਾਸ਼ਟਰਮੰਡਲ ਖੇਡਾਂ: ਔਰਤਾਂ ਦੇ ਟੀ-20 ਮੈਚ ’ਚ ਆਸਟਰੇਲੀਆ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਰਾਸ਼ਟਰਮੰਡਲ ਖੇਡਾਂ: ਔਰਤਾਂ ਦੇ ਟੀ-20 ਮੈਚ ’ਚ ਆਸਟਰੇਲੀਆ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਬਰਮਿੰਘਮ, 29 ਜੁਲਾਈ- ਇਥੇ ਰਾਸ਼ਟਰਮੰਡਲ ਖੇਡਾਂ ਦੇ ਔਰਤਾਂ ਦੇ ਟੀ-20 ਗਰੁੱਪ-ਏ ਦੇ ਮੈਚ ’ਚ ਆਸਟਰੇਲੀਆ ਨੇ ਅੱਜ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਕਪਤਾਨ ਹਰਮਨਪ੍ਰੀਤ ਕੌਰ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ 20 ਓਵਰਾਂ ’ਚ ਅੱਠ ਵਿਕਟਾਂ ਦੇ ਨੁਕਸਾਨ ਨਾਲ 154 ਦੌੜਾਂ ਬਣਾਈਆਂ ਜਦਕਿ ਆਸਟਰੇਲੀਆ ਨੇ ਜੇਤੂ ਟੀਚਾ ਇਕ ਓਵਰ ਰਹਿੰਦਿਆਂ ਹੀ ਪੂਰਾ ਕਰ ਲਿਆ। ਆਸਟਰੇਲੀਆ ਨੇ 19 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 155 ਦੌੜਾਂ ਬਣਾਈਆਂ। ਆਸਟਰੇਲੀਆ ਲਈ ਐਸ਼ਲੇ ਗਾਰਡਨਰ ਨੇ 35 ਗੇਂਦਾਂ ’ਤੇ ਨਾਬਾਦ 52 ਦੌੜਾਂ ਬਣਾਈਆਂ। ਭਾਰਤ ਲਈ ਰੇਣੁਕਾ ਸਿੰਘ ਨੇ 18 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਦੀਪਤੀ ਸ਼ਰਮਾ ਨੇ ਦੋ ਵਿਕਟਾਂ ਹਾਸਲ ਕੀਤੀਆਂ ਤੇ ਮੇਘਨਾ ਸਿੰਘ ਨੂੰ ਇਕ ਵਿਕਟ ਮਿਲੀ। ਇਸ ਤੋਂ ਪਹਿਲਾਂ ਭਾਰਤੀ ਕਪਤਾਨ ਹਰਮਨਪ੍ਰੀਤ ਨੇ 34 ਗੇਂਦਾਂ ’ਤੇ ਅੱਠ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ ਜਦਕਿ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ 33 ਗੇਂਦਾਂ ’ਤੇ 48 ਦੌੜਾਂ ਦੀ ਪਾਰੀ ਖੇਡੀ।

You must be logged in to post a comment Login