ਰਾਹੁਲ ਦ੍ਰਾਵਿੜ ਦੇ ਬੇਟੇ ਨੇ ਕੀਤਾ ਧਮਾਕਾ, ਕ੍ਰਿਕਟ ਪ੍ਰੇਮੀਆਂ ਨੂੰ ਦਿਸਿਆ ਨਵਾਂ ‘ਮਿਸਟਰ ਭਰੋਸੇਮੰਦ’

ਰਾਹੁਲ ਦ੍ਰਾਵਿੜ ਦੇ ਬੇਟੇ ਨੇ ਕੀਤਾ ਧਮਾਕਾ, ਕ੍ਰਿਕਟ ਪ੍ਰੇਮੀਆਂ ਨੂੰ ਦਿਸਿਆ ਨਵਾਂ ‘ਮਿਸਟਰ ਭਰੋਸੇਮੰਦ’

ਨਵੀਂ ਦਿੱਲੀ- ਜਦੋਂ ਵੀ ਟੀਮ ਇੰਡੀਆ ਦੇ ਸਭ ਤੋਂ ਭਰੋਸੇਮੰਦ ਬੱਲੇਬਾਜ਼ ਦਾ ਜਿਕਰ ਆਉਂਦਾ ਹੈ ਇਕ ਨਾਮ ਸਭ ਤੋਂ ਪਹਿਲਾ ਦਿਮਾਗ ਵਿਚ ਆਉਂਦਾ ਹੈ। ਉਹ ਨਾਮ ਰਾਹੁਲ ਦ੍ਰਾਵਿੜ ਦਾ ਹੈ ਇਹ ਉਨ੍ਹਾਂ ਦੀ ਬੱਲੇਬਾਜ਼ੀ ਦਾ ਵਿਸ਼ਵਾਸ ਹੀ ਸੀ। ਜੋ ਉਨ੍ਹਾਂ ਨੂੰ ਮਿਸਟਰ ਭਰੋਸੇਮੰਦ ਅਤੇ ਦਿ ਵਾਲ ਦਾ ਨਾਮ ਦਿੱਤਾ ਗਿਆ। ਹੁਣ ਜਦੋਂ ਭਾਰਤੀ ਟੀਮ ਦੀ ਇਹ ਕੰਧ ਬੰਗਲੌਰ ਵਿੱਚ ਨੈਸ਼ਨਲ ਕ੍ਰਿਕਟ ਅਕਾਦਮੀ ਦਾ ਕਾਰਜਭਾਰ ਸੰਭਾਲ ਰਹੀ ਹੈ, ਤਾਂ ਇਕ ਨਵੀਂ ਕੰਧ ਤਿਆਰ ਹੁੰਦੀ ਨਜ਼ਰ ਆ ਰਹੀ ਹੈ। ਇਹ ਕੋਈ ਹੋਰ ਨਹੀਂ ਰਾਹੁਲ ਦ੍ਰਾਵਿੜ ਦਾ ਬੇਟਾ ਸਮਿਤ ਦ੍ਰਾਵਿੜ ਹੈ। ਦ੍ਰਾਵਿੜ ਦੇ 14 ਸਾਲਾ ਬੇਟੇ ਸਮਿਤ ਨੇ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਦੂਜਾ ਦੋਹਰਾ ਸੈਂਕੜਾ ਜੜ ਕੇ ਕਮਾਲ ਕਰ ਦਿੱਤਾ ਹੈ। ਰਾਹੁਲ ਦ੍ਰਾਵਿੜ ਦੇ ਬੇਟੇ ਸਮਿਤ ਦ੍ਰਾਵਿੜ ਨੇ ਜੂਨੀਅਰ ਕ੍ਰਿਕਟ ਵਿਚ ਪਹਿਲਾਂ ਹੀ ਆਪਣੀ ਪ੍ਰਤਿਭਾ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ। ਹੁਣ ਉਸਨੇ ਅੰਡਰ 14 ਗਰੁੱਪ I, ਡਿਵੀਜ਼ਨ II ਦੇ ਬੀਟੀਆਰ ਸ਼ੀਲਡ ਟੂਰਨਾਮੈਂਟ ਵਿੱਚ ਆਪਣਾ ਦੂਜਾ ਦੋਹਰਾ ਸੈਂਕੜਾ ਲਗਾਇਆ ਹੈ। ਸਮਿਤ ਨੇ ਮਾਲਿਆ ਅਦਿਤੀ ਇੰਟਰਨੈਸ਼ਨਲ ਸਕੂਲ ਦੇ ਵੱਲੋਂ ਖੇਡਦੇ ਹੋਏ 33 ਚੌਕਿਆਂ ਦੀ ਮਦਦ ਨਾਲ 204 ਦੌੜਾਂ ਬਣਾਈਆਂ। ਉਸ ਦੀ ਇਸ ਪਾਰੀ ਦੀ ਬਦੌਲਤ ਉਨ੍ਹਾਂ ਦੀ ਟੀਮ ਨੇ 3 ਵਿਕਟਾਂ ‘ਤੇ 377 ਦੌੜਾਂ ਦਾ ਸਕੋਰ ਬਣਾਈਆਂ। ਸਿਰਫ ਬੱਲੇ ਨਾਲ ਹੀ ਨਹੀਂ ਸਮਿਤ ਦ੍ਰਾਵਿੜ ਨੇ ਗੇਂਦ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਾਰਿਆਂ ਦਾ ਧਿਆਨ ਖਿੱਚਿਆ ਹੈ। ਜ਼ਬਰਦਸਤ ਦੋਹਰਾ ਸੈਂਕੜਾ ਮਾਰਨ ਤੋਂ ਬਾਅਦ ਗੇਂਦਬਾਜ਼ੀ ਕਰਨ ਪਹੁੰਚੀ ਸਮਿਤ ਨੇ ਵਿਰੋਧੀ ਟੀਮ ਦੇ 2 ਖਿਡਾਰੀਆਂ ਨੂੰ ਵੀ ਪਵੇਲੀਅਨ ਦਾ ਰਸਤਾ ਦਿਖਾਇਆ। ਸਮਿਤ ਦੇ ਸਰਵਪੱਖੀ ਪ੍ਰਦਰਸ਼ਨ ਦੀ ਬਦੌਲਤ ਵਿਰੋਧੀ ਟੀਮ ਸ਼੍ਰੀਕੁਮਾਰਨ ਸਿਰਫ 110 ਦੌੜਾਂ ‘ਤੇ ਸਿਮਟ ਗਈ। ਇਸ ਦੇ ਨਾਲ ਹੀ ਸਮਿਤ ਦੀ ਟੀਮ ਨੇ ਇਸ ਮੈਚ ਨੂੰ 267 ਦੌੜਾਂ ਵੱਡੇ ਫਰਕ ਦੇ ਨਾਲ ਆਪਣੇ ਨਾਮ ਕੀਤਾ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਮਿਤ ਦ੍ਰਾਵਿੜ ਨੇ ਦੋਹਰਾ ਸੈਂਕੜਾ ਲਗਾਇਆ ਹੈ। ਦਸੰਬਰ 2019 ਵਿੱਚ, ਸਮਿਤ ਦ੍ਰਾਵਿੜ ਨੇ ਉਪ ਪ੍ਰੈਜ਼ੀਡੈਂਟ ਇਲੈਵਨ ਲਈ ਖੇਡਦੇ ਹੋਏ ਧਾਰਵਾੜ ਜ਼ੋਨ ਦੇ ਖਿਲਾਫ 256 ਗੇਂਦਾਂ ਵਿੱਚ 201 ਦੌੜਾਂ ਬਣਾਈਆਂ ਸਨ। ਇਸ ਮੈਚ ਵਿਚ ਉਸ ਨੇ 22 ਚੌਕੇ ਵੀ ਲਗਾਏ ਸਨ। ਇਹ ਮੈਚ ਅੰਡਰ 14 ਇੰਟਰ ਜ਼ੋਨਲ ਟੂਰਨਾਮੈਂਟ ਦੇ ਤਹਿਤ ਖੇਡਿਆ ਗਿਆ। ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਤੋਂ ਹੀ ਰਾਹੁਲ ਦ੍ਰਾਵਿੜ ਰੁੱਝੇ ਹੋਏ ਹਨ।

You must be logged in to post a comment Login