ਰਿਸਰਚ ‘ਚ ਖੁਲਾਸਾ, 1857 ਦੀ ਕ੍ਰਾਂਤੀ ‘ਚ ਮਾਰੇ ਗਏ ਸੀ ਪੰਜਾਬ ਦੇ ਕੋਈ ਫੌਜੀ

ਰਿਸਰਚ ‘ਚ ਖੁਲਾਸਾ, 1857 ਦੀ ਕ੍ਰਾਂਤੀ ‘ਚ ਮਾਰੇ ਗਏ ਸੀ ਪੰਜਾਬ ਦੇ ਕੋਈ ਫੌਜੀ

ਚੰਡੀਗੜ੍ਹ : 1857 ਦੀ ਕ੍ਰਾਂਤੀ ‘ਚ ਮਾਰੇ ਗਏ ਫੌਜੀ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬੰਗਾਲ, ਬਿਹਾਰ, ਦੱਖਣ ਭਾਰਤ ਤੇ ਇਰਾਨ ਦੇ ਸਨ। ਮਾਰੇ ਗਏ ਭਾਰਤੀ ਜਵਾਨ 26 ਨੇਟਿਵ ਇੰਫਰੇਂਟੀ ਬਟਾਲੀਅਨ ਮੀਰ ਰਾਹੀਂ ਭਰਤੀ ਹੋਏ ਸਨ। ਇਸ ਦਾ ਖੁਲਾਸਾ ਪੰਜਾਬ ਯੂਨੀਵਰਸਿਟੀ ਦੇ ਮਾਨਵ ਸੰਰਚਨਾ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਜੇ. ਐੱਸ. ਸਹਿਰਾਵਤ ਦੇ ਸ਼ੁਰੂਆਤੀ ਰਿਸਰਚ ‘ਚ ਹੋਇਆ ਹੈ। ਹਾਲਾਂਕਿ ਅੰਤਿਮ ਫੈਸਲਾ ਰਿਸਰਚ ਪੂਰੀ ਹੋਣ ਦੇ ਬਾਅਦ ਹੀ ਸਾਹਮਣੇ ਆਵੇਗਾ।
ਪ੍ਰੋ. ਸਹਿਰਾਵਤ ਨੇ ਰਿਸਰਚ ਦੇ ਲਈ ਆਈ. ਆਈ. ਟੀ. ਰੁੜਕੀ, ਸੀ. ਸੀ. ਐਮ. ਸੀ. ਸੈਂਟਰ ਹੈਦਰਾਬਾਦ ,ਉਤਰ ਪ੍ਰਦੇਸ਼ ਵਿਖੇ ਬੀਰਬਲ ਸਾਹਨੀ ਪੁਰਾਤਨਸਪਿਤੀ ਸੰਸਥਾ ਲਖਨਊ ਦੀ ਮਦਦ ਲਈ। ਇਥੋਂ ਦੇ ਯੰਤਰਾਂ ਨੂੰ ਰਿਸਰਚ ਦੇ ਕੰਮ ਲਈ ਇਸਤੇਮਾਲ ਕੀਤਾ ਗਿਆ। ਇਸ ਤੋਂ ਇਲਾਵਾ ਫੰਡ ਦੀ ਕੁਝ ਵਿਵਸਥਾ ਜਰਮਨੀ, ਯੂ. ਕ.ੇ ਅਤੇ ਕੈਲੀਫੋਰਨੀਆ ਤੋਂ ਇਕੱਠੀ ਕੀਤੀ ਗਈ ਹੈ । ਜਦੋਂ ਰਿਸਰਚ ਸ਼ੁਰੂ ਹੋਈ ਤਾਂ ਪਹਿਲੇ ਪੱਧਰ ‘ਚ ਕਰੀਬ 30 ਦੰਦਾਂ ਦਾ ਡੀ. ਐੱਨ. ਏ. ਹੋਇਆ।
ਸ਼ੁਰੂਆਤੀ ਜਾਂਚ ‘ਚ ਪਤਾ ਲੱਗਿਆ ਕਿ ਬ੍ਰਿਟਿਸ਼ ਚੀਫ਼ ਕਮੀਸ਼ਨਰ ਹੇਨਰੀ ਲਾਰੇਂਸ ਦੀ ਲਿੱਖੀ ਕਿਤਾਬ ਦੇ ਤੱਥ ਸਹੀ ਸਾਬਿਤ ਹੋਏ। 26 ਨੇਟਿਵ ਇੰਫਰੇਂਟੀ ਬਟਾਲੀਅਨ ‘ਚ ਦੇਸ਼ ਦੇ ਕਈ ਹਿਸਿਆਂ ਤੋਂ ਲੋਕ ਭਰਤੀ ਹੋਏ ਸੀ। ਹੁਣ ਬਜਟ ਦੀ ਕਮੀ ਹੋਣ ਕਾਰਨ ਰਿਸਰਚ ਦਾ ਇਹ ਕੰਮ ਰੁੱਕ ਗਿਆ ਹੈ। ਇਸ ਦੇ ਲਈ ਰਕਮ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

You must be logged in to post a comment Login