ਰੁਪਿਆ ਰਿਕਾਰਡ ਹੇਠਲੇ ਪੱਧਰ ’ਤੇ, ਡਾਲਰ ਦੇ ਮੁਕਾਬਲੇ ਕੀਮਤ 91.74

ਮੁੰਬਈ,  21 ਜਨਵਰੀ : ਭਾਰਤੀ ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 69 ਪੈਸੇ ਟੁੱਟ ਕੇ ਅਮਰੀਕੀ ਡਾਲਰ ਦੇ ਮੁਕਾਬਲੇ 91.74 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ। ਦਿਨ ਦਾ ਕਾਰੋਬਾਰ ਸ਼ੁਰੂ ਹੋਣ ਮੌਕੇ ਇਕ ਡਾਲਰ ਦਾ ਭਾਅ 91.05 ਰੁਪਏ ਸੀ। ਡਾਲਰ ਦੀ ਸਥਿਰ ਮੰਗ ਤੇ ਆਲਮੀ ਪੱਧਰ ’ਤੇ ਚੌਕਸੀ ਵਾਲੇ ਮਾਹੌਲ ਕਰਕੇ ਰੁਪਏ ਵਿਚ ਨਿਘਾਰ ਆਇਆ। ਫਾਰੈਕਸ ਵਪਾਰੀਆਂ ਅਨੁਸਾਰ, ਭੂ-ਸਿਆਸੀ ਬੇਯਕੀਨੀ ਨੇ ਆਲਮੀ ਬਾਜ਼ਾਰਾਂ ਵਿੱਚ ਜੋਖਮ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਅਤੇ ਘਰੇਲੂ ਸਟਾਕ ਮਾਰਕੀਟ ਵਿੱਚ ਸੁਸਤੀ ਨੇ ਵੀ ਰੁਪਏ ਦੀ ਕਮਜ਼ੋਰੀ ਵਿੱਚ ਵਾਧਾ ਕੀਤਾ ਹੈ।ਉਧਰ ਘਰੇਲੂ ਸ਼ੇਅਰ ਬਾਜ਼ਾਰਾਂ ਸੈਂਸੈਕਸ ਤੇ ਨਿਫਟੀ ਨੇ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਗਿਰਾਵਟ ਦਰਜ ਕੀਤੀ ਹੈ। ਭੂਸਿਆਸੀ ਤਣਾਅ ਵਧਣ, ਆਲਮੀ ਬਾਜ਼ਾਰਾਂ ਵਿਚ ਕਮਜ਼ੋਰੀ ਤੇ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਨੇ ਨਿਵੇਸ਼ਕਾਂ ਦੇ ਭਰੋਸੇ ਨੂੰ ਕਮਜ਼ੋਰ ਕੀਤਾ ਹੈ।

You must be logged in to post a comment Login