ਰੇਲ ਲਾਈਨ ’ਤੇ ਵੀਡੀਓ ਬਣਾਉਂਦੇ ਸਮੇ ਤਿੰਨ ਲੋਕਾਂ ਦੀ ਮੌਤ

ਰੇਲ ਲਾਈਨ ’ਤੇ ਵੀਡੀਓ ਬਣਾਉਂਦੇ ਸਮੇ ਤਿੰਨ ਲੋਕਾਂ ਦੀ ਮੌਤ

ਲਖੀਮਪੁਰ ਖੀਰੀ, 11 ਸਤੰਬਰ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਉਮਰੀਆ ਪਿੰਡ ਨਜ਼ਦੀਕ ਇਕ ਵਿਅਕਤੀ, ਉਸਦੀ ਪਤਨੀ ਅਤੇ ਤਿੰਨ ਸਾਲ ਦੇ ਪੁੱਤਰ ਦੀ ਰੇਲਗੱਡੀ ਦੀ ਚਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਲਾਈਨ ਨਜ਼ਦੀਕ ਕਥਿਤ ਤੌਰ ਤੇ ਉਹ ਵੀਡੀਓ ਬਣਾ ਰਹੇ ਸਨ, ਉਸੇ ਸਮੇਂ ਰੇਲ ਆ ਗਈ ਅਤੇ ਟਕਰਾਉਣ ਕਾਰਨ ਤਿੰਨਾਂ ਦੀ ਭਿਆਨਕ ਮੌਤ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

You must be logged in to post a comment Login