ਰੋਜਰ ਬਿੰਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਨਵੇਂ ਪ੍ਰਧਾਨ ਚੁਣੇ

ਰੋਜਰ ਬਿੰਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਨਵੇਂ ਪ੍ਰਧਾਨ ਚੁਣੇ

ਮੁੰਬਈ, 18 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਰੋਜਰ ਬਿੰਨੀ ਨੂੰ ਅੱਜ ਇਥੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਉਨ੍ਹਾਂ ਨੂੰ ਸੌਰਵ ਗਾਂਗੂਲੀ ਦੀ ਥਾਂ 36ਵਾਂ ਪ੍ਰਧਾਨ ਚੁਣਿਆ ਗਿਆ। 67 ਸਾਲ ਦੇ ਬਿੰਨੀ ਬੋਰਡ ਦੀ ਸਾਲਾਨਾ ਆਮ ਮੀਟਿੰਗ ਵਿੱਚ ਪ੍ਰਧਾਨ ਤੇ ਜੈ ਸ਼ਾਹ ਬਿਨਾਂ ਮੁਕਾਬਲਾ ਦੂਜੀ ਵਾਰ ਸਕੱਤਰ ਵਜੋਂ ਚੁਣੇ ਗਏ। ਜਿਹੜੇ ਹੋਰ ਬਿਨਾਂ ਮੁਕਾਬਲਾ ਚੁਣੇ ਗਏ ਹਨ ਉਨ੍ਹਾਂ ਵਿੱਚ ਖਜ਼ਾਨਚੀ ਅਸ਼ੀਸ਼ ਸ਼ੈਲਾਰ, ਮੀਤ ਪ੍ਰਧਾਨ ਰਾਜੀਵ ਸ਼ੁਕਲਾ ਅਤੇ ਸੰਯੁਕਤ ਸਕੱਤਰ ਦੇਵਜੀਤ ਸੈਕੀਆ ਸ਼ਾਮਲ ਹਨ। ਭਾਰਤ ਲਈ 27 ਟੈਸਟ ਅਤੇ 72 ਵਨਡੇ ਖੇਡਣ ਵਾਲੇ ਬਿੰਨੀ ਅਗਲੇ ਸਾਲ ਭਾਰਤ ਵਿੱਚ ਹੋਣ ਵਾਲੇ ਇਕ ਦਿਨ ਦੇ ਵਿਸ਼ਵ ਕੱਪ ਤੋਂ ਪਹਿਲਾਂ ਅਹੁਦਾ ਸੰਭਾਲਣਗੇ। ਹਾਲਾਂਕਿ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੀ ਪ੍ਰਧਾਨਗੀ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ। ਅਗਲੇ ਮਹੀਨੇ ਮੈਲਬੋਰਨ ਵਿੱਚ ਬੋਰਡ ਦੀ ਮੀਟਿੰਗ ਦੌਰਾਨ ਅਗਲੇ ਆਈਸੀਸੀ ਚੇਅਰਮੈਨ ਦੀ ਚੋਣ ਕੀਤੀ ਜਾਵੇਗੀ।

You must be logged in to post a comment Login