ਰੋਨਾਲਡੋ ਨੇ ਖ਼ਰੀਦਿਆ ਹਾਈ-ਟੈਕ ਆਕਸੀਜਨ ਚੈਂਬਰ

ਰੋਨਾਲਡੋ ਨੇ ਖ਼ਰੀਦਿਆ ਹਾਈ-ਟੈਕ ਆਕਸੀਜਨ ਚੈਂਬਰ

ਲਿਸਬਨ-ਕ੍ਰਿਸਟਿਆਨੋ ਰੋਨਾਲਡੋ ਨੇ ਆਪਣੀ ਫਿੱਟਨੈਸ ਬਰਕਰਾਰ ਰੱਖਣ ਲਈ ਇਕ ਹਾਈ-ਟੈਕ ਆਕਸੀਜਨ ਚੈਂਬਰ ਖ਼ਰੀਦਿਆ ਹੈ। 110 ਮਿੰਟ ਦੀ ਥੈਰੇਪੀ ਨਾਲ ਰੋਨਾਲਡੋ 2 ਘੰਟਿਆਂ ‘ਚ ਹੀ ਅਗਲਾ ਮੈਚ  ਖੇਡਣ ਲਈ ਤਿਆਰ ਹੋ ਜਾਵੇਗਾ। ਇਹ ਥੈਰੇਪੀ ਸਰੀਰ ਦੇ ਡੈਮੇਜ ਸੈੱਲਜ਼ ਦੀ ਛੇਤੀ ਹੀ ਮੁਰੰਮਤ ਕਰ ਦਿੰਦੀ ਹੈ। ਚੈਂਬਰ ਦੀ ਕੀਮਤ 15 ਹਜ਼ਾਰ ਪੌਂਡ ਦੱਸੀ ਜਾ ਰਹੀ ਹੈ ਜਿਹੜੀ ਭਾਰਤੀ ਕਰੰਸੀ ਦੇ ਹਿਸਾਬ ਨਾਲ 15 ਲੱਖ, 5 ਹਜ਼ਾਰ ਰੁਪਏ ਬਣਦੀ ਹੈ। ਰੋਨਾਲਡੋ ਨਾਲ ਜੁੜੇ ਸੂਤਰ ਨੇ ਦੱਸਿਆ ਕਿ ਕ੍ਰਿਸਟਿਆਨੋ ਫਿਟਨੈੱਸ ਜਗਤ ‘ਚ ਵੱਡਾ ਨਾਂ ਹੈ। ਉਹ ਚੰਗੇ ਆਕਾਰ (ਸਾਈਜ਼) ‘ਚ ਰਹਿਣ ਲਈ ਦ੍ਰਿੜ੍ਹ ਹਨ। ਉਹ ਚੈਂਬਰ ਦਾ ਇਸਤੇਮਾਲ ਕਰਦਾ ਰਿਹਾ ਹੈ ਪਰ ਯੂ. ਕੇ. ‘ਚ ਨਾ ਹੋਣ ਕਾਰਨ ਉਸ ਨੇ ਇਸ ਨੂੰ ਖ਼ਰੀਦਣ ਦਾ ਫ਼ੈਸਲਾ ਕੀਤਾ।

ਸਰੀਰ ‘ਚ 3 ਗੁਣਾ ਤਕ ਵੱਧ ਜਾਂਦੀ ਹੈ ਆਕਸੀਜਨ : ਥੇਰੇਪੀ ਨਾਲ ਆਕਸੀਜਨ ਪੂਰੇ ਸਰੀਰ ‘ਚ ਵੱਧ ਜਾਂਦੀ ਹੈ। ਇਸ ਨਾਲ ਸਰੀਰ ‘ਤੇ ਬਣੇ ਜ਼ਖ਼ਮਾਂ ਨੂੰ ਸੁੱਕਣ ‘ਚ ਮਦਦ ਮਿਲਦੀ ਹੈ। ਥੈਰੇਪੀ ਦੇ ਸਾਈਡ ਇਫੈਕਟ ਨੂੰ ਕੇ ਖ਼ਰਾਬ ਰਿਪੋਰਟ ਬੇਹੱਦ ਘੱਟ ਸਾਹਮਣੇ ਆਈ ਹੈ। ਹੀਲਿੰਗ ਨਿਯਮ ‘ਤੇ ਇਸ ਦੀਆਂ ਸਾਵਧਾਨੀਆਂ ਜਾਨਣਾ ਜ਼ਰੂਰੀ ਹੈ। ਇਸ ਨੂੰ ਹਫ਼ਤੇ ‘ਚ ਪੰਜ ਦਿਨਾਂ ਤਕ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਇਕ ਮਹੀਨੇ ਤਕ ਲਗਾਤਾਰ।

ਥੈਰੇਪੀ ਤੋਂ ਪਹਿਲਾਂ ਜ਼ਰੂਰੀ ਗੱਲਾਂ ਜਾਣ ਲਓ : ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ, ਬੁਖ਼ਾਰ ਆਦਿ ਹੋਵੇ ਤਾਂ ਇਸਤੇਮਾਲ ਨਾ ਕਰੋ। ਪਹਿਲਾਂ ਦਵਾਈ ਨਾ ਲਓ। ਥੈਰੇਪੀ ਆਕਸੀਜਨ ਦਾ ਪੱਧਰ ਵਧਾਉਂਦੀ ਹੈ, ਜਿਸ ਨਾਲ ਦਵਾਈ ਬੇਅਸਰ ਹੋ ਜਾਂਦੀ ਹੈ। ਚੈਂਬਰ ‘ਚ ਹਵਾ ਦਾ ਪ੍ਰੈਸ਼ਰ ਬਣਨ ਨਾਲ ਅਜਿਹਾ ਲੱਗੇਗਾ ਕਿ ਜਿਵੇਂ ਹਵਾਈ ਜਹਾਜ਼ ‘ਚ ਬੈਠੇ ਹੋ। ਤੁਹਾਨੂੰ ਕੰਨਾਂ ‘ਚ ਸਾਂ-ਸਾਂ ਦੀ ਆਵਾਜ਼ ਦਾ ਵੀ ਅਹਿਸਾਸ ਹੋ ਸਕਦਾ ਹੈ।

ਬਦਰੀਨਾਥ-ਕੇਦਾਰਨਾਥ ਲਈ ਬਣੀ ਸੀ ਯੋਜਨਾ : 2 ਸਾਲ ਪਹਿਲਾਂ ਬਦਰੀਨਾਥ ਤੇ ਕੇਦਾਰਨਾਥ ‘ਚ ਹਾਈਪਰਬੇਰਿਕ ਆਕਸੀਜਨ ਚੈਂਬਰ ਸਥਾਪਤ ਕਰਨ ਦੀ ਗੱਲ ਸਾਹਮਣੇ ਆਈ ਸੀ। ਇਨ੍ਹਾਂ ਸਥਾਨਾਂ ਦੀ ਉਚਾਈ ਸਮੁੰਦਰ ਤੋਂ 11 ਹਜ਼ਾਰ ਫੁੱਟ ਉੱਪਰ ਹੈ। ਅਜਿਹੇ ‘ਚ ਇੱਥੇ ਆਕਸੀਜਨ ਦੀ ਕਮੀ ਨਾਲ ਦਿਲ ਦੇ ਰੋਗ ਹੋ ਜਾਂਦੇ ਹਨ ਤੇ ਸਾਹ ਲੈਣ ‘ਚ ਮੁਸ਼ਕਲ ਹੋ ਜਾਂਦੀ ਹੈ। ਆਕਸੀਜਨ ਚੈਂਬਰ ‘ਚ ਟ੍ਰੀਟਮੈਂਟ ਦੇ ਕੇ ਜਾਨ ਬਚਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ 2017 ‘ਚ ਚਾਰਧਾਮ ਯਾਤਰਾ ਦੌਰਾਨ ਤਕਰੀਬਨ 112 ਯਾਤਰੀਆਂ ਦੀ ਜਾਨ ਗਈ ਸੀ ਜਦਿਕ 2018 ‘ਚ 106 ਲੋਕਾਂ ਦੀ ਮੌਤ ਹੋਈ।

You must be logged in to post a comment Login