ਰੋਪੜ ਦੇ ਪਿੰਡ ਨਿੱਕੂ ਨੰਗਲ ’ਚ ਵੱਡੀ ਗਿਣਤੀ ਮੱਛੀਆਂ ਮਰੀਆਂ ਮਿਲਣ ਕਾਰਨ ਦਹਿਸ਼ਤ ਫੈਲੀ

ਰੋਪੜ ਦੇ ਪਿੰਡ ਨਿੱਕੂ ਨੰਗਲ ’ਚ ਵੱਡੀ ਗਿਣਤੀ ਮੱਛੀਆਂ ਮਰੀਆਂ ਮਿਲਣ ਕਾਰਨ ਦਹਿਸ਼ਤ ਫੈਲੀ

ਰੋਪੜ, 11 ਜੁਲਾਈ : ਰੋਪੜ ਜ਼ਿਲ੍ਹੇ ਦੀ ਨੰਗਲ ਤਹਿਸੀਲ ਦੇ ਪਿੰਡ ਨਿੱਕੂ ਨੰਗਲ ਦੇ ਵਸਨੀਕਾਂ ਵਿੱਚ ਪਿੰਡ ਦੇ ਛੱਪੜ ’ਚ ਵੱਡੀ ਗਿਣਤੀ ਵਿੱਚ ਮਰੀਆਂ ਮੱਛੀਆਂ ਤੈਰਦੀਆਂ ਪਾਏ ਜਾਣ ਤੋਂ ਕਾਰਨ ਦਹਿਸ਼ਤ ਫੈਲ ਗਈ। ਇਹ ਦੇਖ ਕੇ ਪਾਣੀ ਦੇ ਸੰਭਾਵਿਤ ਦੂਸ਼ਿਤ ਹੋਣ ਜਾਂ ਜ਼ਹਿਰੀਲੇ ਹੋਣ ਦੀਆਂ ਚਿੰਤਾਵਾਂ ਪੈਦਾ ਹੋਣ ਕਾਰਨ ਸਥਾਨਕ ਲੋਕ ਇਕੱਠੇ ਹੋ ਗਏ। ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ, ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਪਹੁੰਚ ਗਏ। ਪ੍ਰਸ਼ਾਸਨ ਨੇ ਤੁਰੰਤ ਛੱਪੜ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਰੀਆਂ ਮੱਛੀਆਂ ਨੂੰ ਹਟਾ ਦਿੱਤਾ ਤਾਂ ਕਿ ਕਿਸੇ ਵੀ ਸਿਹਤ ਖਤਰੇ ਨੂੰ ਰੋਕਿਆ ਜਾ ਸਕੇ। ਉਂਝ ਪਿੰਡ ਵਾਸੀਆਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਅਧਿਕਾਰੀਆਂ ਦੇ ਦਖਲ ਤੋਂ ਪਹਿਲਾਂ ਹੀ ਕੁਝ ਜ਼ਹਿਰੀਲੀਆਂ ਮੱਛੀਆਂ ਸਥਾਨਕ ਬਾਜ਼ਾਰਾਂ ਵਿੱਚ ਵਿਕਰੀ ਲਈ ਪਹੁੰਚ ਗਈਆਂ ਹੋਣਗੀਆਂ।

You must be logged in to post a comment Login