ਲਖਨਊ ਹਵਾਈ ਅੱਡੇ ’ਤੇ ਧਰਨੇ ’ਤੇ ਬੈਠੇ ਰਾਹੁਲ ਗਾਂਧੀ, CM ਚਰਨਜੀਤ ਚੰਨੀ ਤੇ ਭੂਪੇਸ਼ ਬਘੇਲ ਵੀ ਮੌਜੂਦ

ਲਖਨਊ ਹਵਾਈ ਅੱਡੇ ’ਤੇ ਧਰਨੇ ’ਤੇ ਬੈਠੇ ਰਾਹੁਲ ਗਾਂਧੀ, CM ਚਰਨਜੀਤ ਚੰਨੀ ਤੇ ਭੂਪੇਸ਼ ਬਘੇਲ ਵੀ ਮੌਜੂਦ

ਲਖਨਊ- ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਲਖੀਮਪੁਰ ਖੀਰੀ ’ਚ ਹੋਈ ਹਿੰਸਾ ਮਗਰੋਂ ਲਖਨਊ ਪੁੱਜੇ ਹਨ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਵੀ ਹਨ। ਰਾਹੁਲ ਗਾਂਧੀ ਕਾਂਗਰਸ ਨੇਤਾਵਾਂ ਨਾਲ ਲਖਨਊ ਹਵਾਈ ਅੱਡੇ ’ਤੇ ਮੌਜੂਦ ਹਨ ਅਤੇ ਧਰਨੇ ’ਤੇ ਬੈਠ ਗਏ ਹਨ। ਰਾਹੁਲ ਨੇ ਕਿਹਾ ਕਿ ਉਹ ਆਪਣੀ ਗੱਡੀ ਤੋਂ ਲਖੀਮਪੁਰ ਖੀਰੀ ਜਾਣਾ ਚਾਹੁੰਦੇ ਹਨ ਪਰ ਪੁਲਸ ਚਾਹੁੰਦੀ ਹੈ ਕਿ ਅਸੀਂ ਉਨ੍ਹਾਂ ਦੀ ਗੱਡੀ ’ਚ ਜਾਈਏ। ਦੇਸ਼ ਦਾ ਨਾਗਰਿਕ ਹਾਂ, ਤੁਸੀਂ ਮੈਨੂੰ ਕਿਉਂ ਨਹੀਂ ਜਾਣ ਦੇ ਰਹੇ? ਪਹਿਲਾਂ ਇਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੀ ਗੱਡੀ ’ਚ ਜਾ ਸਕਦੇ ਹੋ, ਹੁਣ ਬੋਲ ਰਹੇ ਹਨ ਕਿ ਤੁਸੀਂ ਪੁਲਸ ਦੀ ਗੱਡੀ ’ਚ ਜਾਓਗੇ। ਰਾਹੁਲ ਨੇ ਯੋਗੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਹ ਕਿਵੇਂ ਦੀ ਇਜਾਜ਼ਤ ਹੈ?

You must be logged in to post a comment Login