ਲਾਰੈਂਸ ਬਿਸ਼ਨੋਈ ਇੰਟਰਵਿਊ: ਅਦਾਲਤ ਵੱਲੋਂ 6 ਪੁਲੀਸ ਅਧਿਕਾਰੀਆਂ ਦੇ ਪੋਲੀਗ੍ਰਾਫ ਟੈਸਟ ਦੀ ਮਨਜ਼ੂਰੀ

ਲਾਰੈਂਸ ਬਿਸ਼ਨੋਈ ਇੰਟਰਵਿਊ: ਅਦਾਲਤ ਵੱਲੋਂ 6 ਪੁਲੀਸ ਅਧਿਕਾਰੀਆਂ ਦੇ ਪੋਲੀਗ੍ਰਾਫ ਟੈਸਟ ਦੀ ਮਨਜ਼ੂਰੀ

ਮੁਹਾਲੀ, 19 ਅਪਰੈਲ : ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਵਿਵਾਦ ਵਿੱਚ ਇੱਕ ਨਵੇਂ ਘਟਨਾ-ਚੱਕਰ ਦੌਰਾਨ ਮੁਹਾਲੀ ਦੀ ਇੱਕ ਅਦਾਲਤ ਨੇ ਇਸ ਮਾਮਲੇ ਨਾਲ ਜੁੜੇ ਛੇ ਪੁਲੀਸ ਅਧਿਕਾਰੀਆਂ ਲਈ ਪੋਲੀਗ੍ਰਾਫ ਟੈਸਟ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਜਦੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਦੀ ਇੰਟਰਵਿਊ ਕੀਤੀ ਗਈ ਸੀ, ਤਾਂ ਇੱਕ ਸਹਾਇਕ ਸਬ-ਇੰਸਪੈਕਟਰ (ASI) ਅਤੇ ਪੰਜ ਕਾਂਸਟੇਬਲਾਂ ਸਮੇਤ ਇਹ ਅਧਿਕਾਰੀ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (Crime Investigation Agency – CIA), ਮੁਹਾਲੀ ਵਿੱਚ ਤਾਇਨਾਤ ਸਨ। ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਘਟਨਾ ਦੇ ਪਿੱਛੇ ਦੀ ਸੱਚਾਈ ਦਾ ਪਰਦਾਫਾਸ਼ ਕਰਨ ਲਈ ਪੋਲੀਗ੍ਰਾਫ ਟੈਸਟ ਲਈ ਅਦਾਲਤ ਦੀ ਪ੍ਰਵਾਨਗੀ ਮੰਗੀ ਸੀ। ਅਦਾਲਤ ਨੇ ਸੁਪਰੀਮ ਕੋਰਟ ਦੀਆਂ ਸੇਧਾਂ ਦਾ ਹਵਾਲਾ ਦਿੰਦਿਆਂ ਨੋਟ ਕੀਤਾ ਕਿ ਅਜਿਹੇ ਟੈਸਟਾਂ ਲਈ ਸਬੰਧਤ ਵਿਅਕਤੀਆਂ ਦੀ ਸਹਿਮਤੀ ਦੀ ਲੋੜ ਹੁੰਦੀ ਹੈ। ਸੂਤਰਾਂ ਨੇ ਪੁਸ਼ਟੀ ਕੀਤੀ ਕਿ ਸਾਰੇ ਛੇ ਅਧਿਕਾਰੀਆਂ ਨੇ ਲਿਖਤੀ ਸਹਿਮਤੀ ਦੇ ਦਿੱਤੀ, ਜਿਸ ਕਾਰਨ ਅਦਾਲਤ ਦੀ ਮਨਜ਼ੂਰੀ ਮਿਲ ਗਈ।

You must be logged in to post a comment Login