ਇਲਾਹਾਬਾਦ 2 ਅਪ੍ਰੈਲ : ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ਰੱਫ ਦੇ ਵਿਰੁੱਧ ਅੱਜ ਇੱਥੇ ਦੀ ਇੱਕ ਅਦਾਲਤ ਨੇ ਗ਼ੈਰ ਜ਼ਮਾਨਤੀ ਗ੍ਰਿਫਤਾਰ ਵਾਰੰਟ ਜਾਰੀ ਕੀਤਾ ਇਹ ਵਾਰੰਟ ਸਾਲ 2007 ‘ਚ ਲਾਲ ਮਸਜਿਦ ਦੇ ਮੌਲਵੀ ਅਬਦੁਲ ਰਾਸ਼ਿਦ ਗਾਜੀ ਦੇ ਕਤਲ ਦੇ ਮਾਮਲੇ ‘ਚ ਅਦਾਲਤ ‘ਚ ਪੇਸ਼ ਨਾ ਹੋਣ ਕਾਰਨ ਜਾਰੀ ਕੀਤਾ ਗਿਆ ਹੈ ਇਸਲਾਮਾਬਾਦ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਪੇਸ਼ ਤੋਂ ਛੋਟ ਦੀ ਮੁਸ਼ਰੱਫ ਦੀ ਬੇਨਤੀ ਖਾਰਜ ਕਰ ਦਿੱਤੀ ਅਤੇ ਉਸ ਦੇ ਵਿਰੁੱਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਅਦਾਲਤ ਨੇ ਸੁਣਾਵਾਈ 27 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤੀ ਮੁਸ਼ਰੱਫ (71) ਕਰਾਚੀ ‘ਚ ਆਪਣੀ ਧੀ ਨਾਲ ਰਹਿ ਰਿਹਾ ਹੈ, ਜਿੱਥੇ ਉਸ ਦੀ ਸਿਹਤ ਦੀ ਜਾਂਚ ਕੀਤੀ ਗਈ ਮਾਮਲਾ ਸਾਲ 2007 ‘ਚ ਲਾਲ ਮਸਜਿਦ ਮੁਹਿੰਮ ‘ਚ ਮੌਲਵੀ ਅਤੇ ਉਸ ਦੀਮਾਂ ਦੇ ਮਾਰੇ ਜਾਣ ਦੇ ਸਿਲਸਿਲੇ ‘ਚ ਦਰਜ ਕੀਤਾ ਗਿਆ ਸੀ ਗਾਜੀ ਉਸ ਸਮੇਂ ਮਾਰਿਆ ਗਿਆ ਸੀ, ਜਦੋਂ ਸੈਨਾ ਦੇ ਕਮਾਡੋ ਨੇ ਮੁਸ਼ਰੱਫ ਦੇ ਹੁਕਮਾਂ ‘ਤੇ ਰਾਜਧਾਨੀ ਸਥਿਤ ਮਸਜਿਦ ‘ਤੇ ਧਾਵਾ ਬੋਲਿਆ ਸੀ ਮਾਮਲੇ ‘ਚ ਮੁਸ਼ਰੱਫ ਦਾ ਨਾਂ ਸੀ, ਪਰ ਉਹ ਸਿਹਤ ਤੇ ਸੁਰੱਖਿਆ ਕਾਰਨਾਂ ਦਾ ਹਵਾਲੇ ਦਿੰਦੇ ਹੋਏ ਕਦੇ ਵੀ ਅਦਾਲਤ ‘ਚ ਪੇਸ਼ ਨਹੀਂ ਹੋਏ ਮੁਸ਼ਰੱਫ 2013 ਦੀਆਂ ਆਮ ਚੋਣਾਂ ਲੜਨ ਲਈ ਪੰਜ ਸਾਲ ਦੀ ਸਵੈ ਜਲਾਵਤਨੀ ਤੋਂ ਬਾਅਦ ਦੁਬਈ ਤੋਂ ਪਾਕਿਸਤਾਨ ਪਰਤੇ ਸਨ ਤਦ ਤੋਂ ਉਨ੍ਹਾਂ ‘ਤੇ ਕਈ ਅਦਾਲਤੀ ਮਾਮਲੇ ਚੱਲ ਰਹੇ ਹਨ ਉਹ ਪਹਿਲਾਂ ਹੀ ਬੇਨਜੀਰ ਭੁੱਟੋ ਦੇ 2007 ‘ਚ ਹੋਏ ਕਤਲ ਦੇ ਮਾਮਲੇ ‘ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਉਹ ਇਸ ਮਾਮਲੇ ‘ਚ ਜ਼ਮਾਨਤ ‘ਤੇ ਹਨ ਪਾਕਿਸਤਾਨ ‘ਚ ਨਵੰਬਰ 2007 ‘ਚ ਸੰਵਿਧਾਨ ਨੂੰ ਮੁਅੱਤਲ ਕਰਨ, ਨਸ਼ਟ ਕਰਨ ਅਤੇ ਰੱਦ ਕਰਨ ਤੇ ਦੇਸ਼ ‘ਚ ਐਮਰਜੰਸੀ ਲਗਾਉਣ ਦੇ ਮਾਮਲੇ ‘ਚ ਪਿਛਲੇ ਸਾਲ ਮਾਰਚ ‘ਚ ਮੁਸ਼ਰੱਫ ਦੇ ਵਿਰੁੱਧ ਦੇਸ਼ ਧਰੋਹ ਦਾ ਦੋਸ਼ ਲਗਾਇਆ ਗਿਆ ਸੀ ਇਾਂਸ ਤਰ੍ਹਾਂ ਦੇ ਮਾਮਲੇ ਦਾ ਸਾਹਮਣਾ ਕਰਨ ਵਾਲੇ ਉਹ ਪਹਿਲੇ ਫ਼ੌਜ ਮੁਖੀ ਹਨ ਉਹ ਜੱਜਾਂ ਨੂੰ ਗ੍ਰਿਫਤ ‘ਚ ਲੈਣ ਦੇ ਮਾਮਲੇ ‘ਚ ਵੀ ਦੋਸ਼ੀ ਹੈ ਮੁਸ਼ਰੱਫ 1999 ‘ਚ ਤਖਤਾਪਲਟ ਰਾਹੀਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਅਹੁਦੇ ਤੋਂ ਲਾਹ ਕੇ ਸਿਆਸਤ ‘ਚ ਆਏ ਸਨ ਸਾਲ 2008 ‘ਚ ਚੋਣਾ ਤੋਂ ਬਾਅਦ ਵਿਰੋਧ ਦਾ ਸਾਹਮਣਾ ਕਰਨ ‘ਤੇ ਮੁਸ਼ਰੱਫ ਨੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਖੁਦ ਦੇਸ਼ ਛੱਡ ਕੇ ਦੁਬਈ ਚਲੇ ਗਏ ਸਨ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login