ਲਿਵ ਇਨ ਸਬੰਧਾਂ ਤੋਂ ਤੰਗ ਕਪਿਲ ਸ਼ਰਮਾ ਦੇ ਸਾਥੀ ਕਲਾਕਾਰ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਜ਼ਹਿਰ ਪੀਤਾ

ਲਿਵ ਇਨ ਸਬੰਧਾਂ ਤੋਂ ਤੰਗ ਕਪਿਲ ਸ਼ਰਮਾ ਦੇ ਸਾਥੀ ਕਲਾਕਾਰ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਜ਼ਹਿਰ ਪੀਤਾ

ਚੰਡੀਗੜ੍ਹ, 14 ਜੂਨ- ‘ਕਾਮੇਡੀ ਸਰਕਸ ਕੇ ਅਜੂਬੇ’ ‘ਚ ਕਪਿਲ ਸ਼ਰਮਾ ਨਾਲ ਕੰਮ ਕਰਨ ਵਾਲੇ ਅਭਿਨੇਤਾ ਅਤੇ ਕਾਮੇਡੀਅਨ ਤੀਰਥਾਨੰਦ ਰਾਓ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਜ਼ਹਿਰ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਲਾਈਵ ਵੀਡੀਓ ‘ਚ ਰਾਓ ਨੇ ਦੋਸ਼ ਲਾਇਆ ਕਿ ਉਹ ਇਕ ਔਰਤ ਨਾਲ ‘ਲਿਵ-ਇਨ’ ਰਿਲੇਸ਼ਨਸ਼ਿਪ ‘ਚ ਸੀ ਅਤੇ ਉਹ ਇਸ ਲਈ ਜ਼ਿੰਮੇਵਾਰ ਹੈ। ਉਸ ਨੇ ਦੋਸ਼ ਲਗਾਇਆ ਕਿ ਔਰਤ ਉਸ ਨੂੰ ਭਾਵਨਾਤਮਕ ਤੌਰ ‘ਤੇ ਬਲੈਕਮੇਲ ਕਰ ਰਹੀ ਹੈ ਤੇ ਉਸ ਤੋਂ ਜਬਰੀ ਵਸੂਲੀ ਕਰ ਰਹੀ ਹੈ। ਇਸ ਕਾਰਨ ਉਸ ਦੇ ਸਿਰ ‘ਤੇ ਕਰੀਬ 4 ਲੱਖ ਰੁਪਏ ਦਾ ਕਰਜ਼ਾ ਹੈ ਅਤੇ ਉਹ ਔਰਤ ਨੂੰ ਪਿਛਲੇ ਸਾਲ ਅਕਤੂਬਰ ਤੋਂ ਜਾਣਦਾ ਹੈ। ਵੀਡੀਓ ਵਿੱਚ ਤੀਰਥਾਨੰਦ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ, ‘ਉਸ ਨੇ ਮੇਰੇ ਖਿਲਾਫ ਪੁਲੀਸ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਕਿਸ ਕਾਰਨ ਕਰਕੇ। ਬਾਅਦ ਵਿੱਚ ਉਸ ਨੇ ਮੈਨੂੰ ਫ਼ੋਨ ਕੀਤਾ ਕਿ ਉਹ ਮੈਨੂੰ ਮਿਲਣਾ ਚਾਹੁੰਦੀ ਹੈ।’ ਇਸ ਤੋਂ ਬਾਅਦ ਅਭਿਨੇਤਾ ਜ਼ਹਿਰ ਦੀ ਬੋਤਲ ਕੱਢਦੇ ਹੋਏ ਦਿਖਾਈ ਦਿੰਦੇ ਹਨ ਅਤੇ ਉਸ ਨੂੰ ਗਲਾਸ ਵਿੱਚ ਪਾ ਕੇ ਪੀ ਲੈਂਦਾ ਹੈ। ਰਾਓ ਦੀ ਵੀਡੀਓ ਦੇਖ ਕੇ ਉਸ ਦੇ ਦੋਸਤ ਤੁਰੰਤ ਉਸ ਦੇ ਘਰ ਪਹੁੰਚੇ, ਜਿੱਥੇ ਉਹ ਬੇਹੋਸ਼ੀ ਦੀ ਹਾਲਤ ‘ਚ ਮਿਲਿਆ। ਉਹ ਪੁਲੀਸ ਨੂੰ ਬੁਲਾ ਕੇ ਉਸਨੂੰ ਹਸਪਤਾਲ ਲੈ ਗਏ।

You must be logged in to post a comment Login