ਲੁਧਿਆਣਾ ’ਚ ਕਰੋੜਾਂ ਦੀ ਲੁੱਟ ਦਾ ਮਾਮਲਾ: ਮੋਨਾ ਤੇ ਉਸ ਦਾ ਪਤੀ ਉੱਤਰਾਖੰਡ ’ਚੋਂ ਗ੍ਰਿਫ਼ਤਾਰ

ਲੁਧਿਆਣਾ ’ਚ ਕਰੋੜਾਂ ਦੀ ਲੁੱਟ ਦਾ ਮਾਮਲਾ: ਮੋਨਾ ਤੇ ਉਸ ਦਾ ਪਤੀ ਉੱਤਰਾਖੰਡ ’ਚੋਂ ਗ੍ਰਿਫ਼ਤਾਰ

ਲੁਧਿਆਣਾ, 17 ਜੂਨ- ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ’ਤੇ ਜਾਣਕਾਰੀ ਦਿੱਤੀ ਹੈ ਕਿ ਲੁਧਿਆਣਾ ਪੁਲੀਸ ਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੀ ਕਾਰਵਾਈ ਕਰਕੇ ਲੁਧਿਆਣਾ ’ਚ ਬੀਤੇ ਦਿਨਾਂ ਦੌਰਾਨ ਹੋਈ 8.49 ਕਰੋੜ ਦੀ ਸੀਐੱਮਐੱਸ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਮਨਦੀਪ ਕੌਰ ਉਰਫ ਮੋਨਾ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਉੱਤਰਾਖੰਡ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ। ਡੀਜੀਪੀ ਨੇ ਕਿਹਾ ਕਿ 100 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ, ਜਿਸ ਲਈ ਲੁਧਿਆਣਾ ਪੁਲੀਸ ਤੇ ਕਾਊਂਟਰ ਇੰਟੈਲੀਜੈਂਸ ’ਤੇ ਮਾਣ ਹੈ।

You must be logged in to post a comment Login