ਲੁਧਿਆਣਾ ਵਿੱਚ ‘ਆਪ’ ਆਗੂ ਦੇ ਘਰ ’ਤੇ ਹਮਲਾ

ਲੁਧਿਆਣਾ ਵਿੱਚ ‘ਆਪ’ ਆਗੂ ਦੇ ਘਰ ’ਤੇ ਹਮਲਾ

ਲੁਧਿਆਣਾ, 23 ਸਤੰਬਰ : ਲਹਿਰਾ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਨਸ਼ਾ ਤਸਕਰਾਂ ਵਿਰੁੱਧ ਸੂਚਨਾ ਦੇਣ ਵਾਲੇ ਸੁਖਵਿੰਦਰ ਸਿੰਘ ਛਿੰਦਾ ਦੇ ਘਰ ਛੇ-ਸੱਤ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਮੁੱਖ ਗੇਟ ’ਤੇ ਪੰਜ-ਸੱਤ ਗੋਲੀਆਂ ਚਲਾਈਆਂ ਅਤੇ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਉਨ੍ਹਾਂ ਨੇ ਛਿੰਦਾ ਦੀ ਕਾਰ ਨੂੰ ਅੱਗ ਲਾ ਦਿੱਤੀ ਅਤੇ ਹਨੇਰੇ ਦਾ ਫਾਇਦਾ ਉਠਾ ਕੇ ਭੱਜ ਗਏ।ਦੇਹਲੋਂ ਪੁਲੀਸ ਨੇ ਮੁੱਖ ਮੁਲਜ਼ਮ ਮਾਨਕ ਅਤੇ ਉਸ ਦੇ ਸਾਥੀ ਵਿਰੁੱਧ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਸੀਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਦੇਹਲੋਂ ਐਸਐਚਓ ਸੁਖਜਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਮੁਲਜ਼ਮਾਂ ਦੀ ਭਾਲ ਵਿੱਚ ਹੈ, ਜਿਨ੍ਹਾਂ ਨੇ ਰਾਤ 11 ਵਜੇ ਦੇ ਕਰੀਬ ਹਮਲਾ ਕੀਤਾ।

You must be logged in to post a comment Login