ਲੋਕ ਕਲਾਵਾਂ ਸਾਡੀ ਜ਼ਿੰਦਗੀ ਦਾ ਅਹਿਮ ਅੰਗ : ਡਾ. ਸਿਮਰਤ ਕੌਰ

ਲੋਕ ਕਲਾਵਾਂ ਸਾਡੀ ਜ਼ਿੰਦਗੀ ਦਾ ਅਹਿਮ ਅੰਗ : ਡਾ. ਸਿਮਰਤ ਕੌਰ

ਮਹਿੰਦਰਾ ਕਾਲਜ ਦੇ ਵਿਦਿਆਰਥੀਆਂ ’ਚ ਲੋਕ ਕਲਾਵਾਂ ਦੇ ਮੁਕਾਬਲੇ ਕਰਵਾਏ

ਪਟਿਆਲਾ, 15 ਨਵੰਬਰ (ਗੁਰਪ੍ਰੀਤ ਕੰਬੋਜ)-ਚੱਲ ਰਹੇ ਪੰਜਾਬੀ ਬੋਲੀ ਮਾਹ ਦੇ ਸੰਦਰਭ ਵਿਚ ਬੀਤੇ ਦਿਨੀਂ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਪ੍ਰਿੰਸੀਪਲ ਡਾ. ਸਿਮਰਤ ਕੌਰ ਅਤੇ ਡਾ. ਸੁਨੀਤਾ ਅਰੋੜਾ (ਇੰਚਾਰਜ ਪੰਜਾਬੀ ਵਿਭਾਗ) ਦੀ ਯੋਗ ਅਗਵਾਈ ਹੇਠ ਸਰਕਾਰੀ ਮਹਿੰਦਰਾ ਕਾਲਜ ਵਿਖੇ ਕਾਲਜ ਦੇ ਵਿਦਿਆਰਥੀਆਂ ਦੇ ਲੋਕ ਕਲਾਵਾਂ ਅਤੇ ਕੋਮਲ ਕਲਾਵਾਂ ਦੇ ਮੁਕਾਬਲੇ ਕਰਵਾਏ ਗਏ , ਜਿਸ ਵਿਚ ਲੋਕ ਕਲਾਵਾਂ ਵਿੱਚ ਈਨੂੰ ਬਣਾਉਣ, ਟੋਕਰੀ ਬਣਾਉਣ, ਮਿੱਟੀ ਦੇ ਖਿਡੌਣੇ ਬਣਾਉਣ, ਪਰਾਂਦਾ ਬਣਾਉਣ, ਪੀੜ੍ਹੀ ਬੁਣਨਾ, ਕਰੋਸ਼ੀਆ ਬੁਣਨਾ, ਨਾਲਾ ਬੁਣਨਾ, ਕੱਢਾਈ ਕੱਢਣਾ ਆਦਿ ਦੇ ਮੁਕਾਬਲੇ ਤੇ ਕੋਮਲ ਕਲਾਵਾਂ ਵਿਚ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ-ਚੜ ਕੇ ਹਿੱਸਾ ਲਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਿਮਰਤ ਕੌਰ ਨੇ ਬੋਲਦੇ ਕਿਹਾ ਕਿ ਲੋਕ ਕਲਾਵਾਂ ਸਾਡੀ ਜ਼ਿੰਦਗੀ ਦਾ ਅਹਿਮ ਅੰਗ ਹਨ, ਇਹ ਨਾ ਕੇਵਲ ਸਾਡੀ ਵਿਰਾਸਤ ਹਨ ਬਲਕਿ ਪੰਜਾਬਣਾਂ ਦੀ ਸੀਰਤ ਦੀ ਗਵਾਹੀ ਵੀ ਭਰਦੀਆਂ ਹਨ। ਇਸ ਮੌਕੇ ਪ੍ਰੋਫੈਸਰ ਤੇ ਯੂਥ ਕੋਆਰਡੀਨੇਟਰ ਸ੍ਰੀਮਤੀ ਰੇਨੂੰ, ਇੰਗਲਿਸ਼ ਵਿਭਾਗ ਦੇ ਪ੍ਰੋਫੈਸਰ ਲਵਲੀਨ ਪਰਮਾਰ, ਪ੍ਰੋ. ਜਸਬੀਰ ਸਿੰਘ, ਪ੍ਰੋ. ਸੰਦੀਪ ਸਿੰਘ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਅਮਨਦੀਪ ਕੌਰ, ਡਾ. ਸਵਰਨ ਸਿੰਘ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਕਰਮਜੋਤ ਆਦਿ ਹਾਜ਼ਰ ਸਨ।

You must be logged in to post a comment Login