ਬ੍ਰਿਸਬੇਨ, 1 ਅਪ੍ਰੈਲ : ਆਸਟ੍ਰੇਲੀਆ ਦੇ ਉੱਤਰੀ ਹਿੱਸੇ ਦੇ ਸ਼ਹਿਰ ਡਾਰਵਿਨ ਵਿਚ ਟੈਕਸੀ ਚਲਾਉਂਦੇ ਸਿੱਖ ਟੈਕਸੀ ਡਰਾਈਵਰ ਨੂੰ ਕੰਮ ਦੌਰਾਨ ਕਈ ਵਾਰ ਨਸਲਵਾਦ ਦਾ ਸ਼ਿਕਾਰ ਦਾ ਹੋਣਾ ਪਿਆ ਅਤੇ ਕਈ ਧਾਰਮਿਕ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਆਪਣੀ ਅਸਲ ਪਛਾਣ ਦੱਸਣ ਲਈ ਗੁਰੂ ਨਾਨਕ ਦੇਵ ਜੀ ਵਲੋਂ ਚਲਾਈ ਗਈ ਲੰਗਰ ਦੀ ਪ੍ਰਥਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲੋੜਵੰਦਾਂ ਨੂੰ ਫ੍ਰੀ ਲੰਗਰ ਵੰਡਣ ਦਾ ਨਿਸ਼ਚਾ ਕਰ ਲਿਆ, ਜੋ ਕਿ ਪਿਛਲੇ ਢਾਈ ਸਾਲਾ ਤੋਂ ਨਿਰਵਿਗਨ ਜਾਰੀ ਹੈ। ਤੇਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿਚੋਂ ਉਸ ਦੀ ਧਰਮ ਪਤਨੀ, ਪੁੱਤਰ, ਪੁੱਤਰੀ ਅਤੇ ਉਹ ਆਪ ਆਪਣੀ ਰੋਜ਼ਾਨਾ ਦੀ ਕਮਾਈ ‘ਚੋਂ ਕੁਝ ਹਿੱਸਾ ਕੱਢ ਕੇ ਜ਼ਰੂਰਮੰਦਾਂ ਲਈ ਲੰਗਰ ਤਿਆਰ ਕਰਦੇ ਹਨ ਅਤੇ ਉਨ੍ਹਾਂ ਤੱਕ ਪਹੁੰਚਦਾ ਕਰਦੇ ਹਨ। ਆਪਣੀ ਵੈਨ ਉਪਰ ਕੇਸਰੀ ਨਿਸ਼ਾਨ ਸਾਹਿਬ ਅਤੇ ਆਪਣੇ ਪਰਿਵਾਰ ਨੂੰ ਛੱਡ ਕੇ ਸਿੱਖੀ ਸਰੂਪ ਵਿਚ ਕਿਸੇ ਹੋਰ ਪਰਿਵਾਰ ਦੀ ਫੋਟੋ ਲਗਾ ਕੇ ਲੋਕਾਂ ਨੂੰ ਸਿੱਖੀ ਸਰੂਪ ਬਾਰੇ ਜਾਣੂ ਕਰਵਾ ਰਹੇ ਹਨ। ਤੇਜਿੰਦਰ ਸਿੰਘ ਦੇ ਇਸ ਕਾਰਜ ਦੀ ਚਰਚਾ ਸਾਰੇ ਆਸਟ੍ਰੇਲੀਅਨ ਮੀਡੀਆ ਵਿਚ ਹੋ ਰਹੀ ਹੈ।
						
You must be logged in to post a comment Login