ਲੰਡਨ: ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਡਿਜ਼ਾਈਨ ਜਨਤਕ ਕੀਤੇ

ਲੰਡਨ: ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਡਿਜ਼ਾਈਨ ਜਨਤਕ ਕੀਤੇ

ਲੰਡਨ- ਬੈਂਕ ਆਫ ਇੰਗਲੈਂਡ ਨੇ ਅੱਜ ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਪਹਿਲੇ ਸੈੱਟ ਦੇ ਡਿਜ਼ਾਈਨ ਜਨਤਕ ਕੀਤੇ ਹਨ। ਸਮਰਾਟ ਚਾਰਲਸ (74)ਤੀਜੇ ਦੀ ਤਸਵੀਰ 5, 10, 20 ਅਤੇ 50 ਦੇ ਸਾਰੇ ਚਾਰ ਪੋਲੀਮਰ (ਪਲਾਸਟਿਕ) ਬੈਂਕ ਨੋਟਾਂ ਦੇ ਮੌਜੂਦਾ ਡਿਜ਼ਾਈਨ ‘ਤੇ ਦਿਖਾਈ ਦੇਵੇਗੀ। ਬੈਂਕ ਨੋਟਾਂ ਦੇ ਮੌਜੂਦਾ ਡਿਜ਼ਾਇਨ ਵਿੱਚ ਕੋਈ ਹੋਰ ਬਦਲਾਅ ਨਹੀਂ ਹੋਵੇਗਾ, ਜਿਸ ਵਿੱਚ ਉਸ ਦੀ ਮਰਹੂਮ ਮਾਂ ਮਹਾਰਾਣੀ ਐਲਿਜ਼ਾਬੈਥ ਦੋਇਮ ਦੀ ਤਸਵੀਰ ਹੈ। ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਨਵੇਂ ਨੋਟ 2024 ਦੇ ਅੱਧ ਤੱਕ ਲੋਕਾਂ ਦੇ ਹੱਥਾਂ ਵਿੱਚ ਹੋਣ ਦੀ ਉਮੀਦ ਹੈ ਅਤੇ ਮਹਾਰਾਣੀ ਦੀ ਤਸਵੀਰ ਵਾਲੇ ਮੌਜੂਦਾ ਨੋਟ ਵੀ ਚਲਦੇ ਰਹਿਣਗੇ।

You must be logged in to post a comment Login