ਲੰਬੀ ਯਾਤਰਾ ਲਈ ਬੂਸਟਰ ਵੈਕਸੀਨ ਬਹੁਤ ਜ਼ਰੂਰੀ

ਲੰਬੀ ਯਾਤਰਾ ਲਈ ਬੂਸਟਰ ਵੈਕਸੀਨ ਬਹੁਤ ਜ਼ਰੂਰੀ

ਸਿਡਨੀ, 26 ਨਵੰਬਰ (ਪੀ. ਈ.)- ਜੇਕਰ ਯਾਤਰੀ ਬਿਨਾਂ ਕਿਸੇ ਰੁਕਾਵਟ ਦੇ ਸਫਰ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਬੂਸਟਰ ਵੈਕਸੀਨ ਲਗਵਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਥੋਂ ਦੇ ਮਾਹਿਰਾਂ ਅਨੁਸਾਰ ਦੇਸ਼ ਨੂੰ ਫਿਰ ਤੋਂ ਕੋਰੋਨਾ ਮਹਾਮਾਰੀ ਦੀ ਨਵੀਂ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਸਟ੍ਰੇਲੀਆ ਵਿੱਚ ਫਿਲਹਾਲ ਕੋਰੋਨਾ ਵੈਕਸੀਨ ਦੀਆਂ ਦੋ ਖੁਰਾਕਾਂ ਲਗਵਾ ਚੁੱਕੇ ਲੋਕਾਂ ਦਾ ਪੂਰਨ ਪੂਰਨ ਰੂਪ ਵਿਚ ਟੀਕਾਕਰਣ ਮੰਨਿਆ ਜਾ ਰਿਹਾ ਹੈ। ਅਜਿਹੇ ਲੋਕਾਂ ਨੂੰ ਦੇਸ਼ ਦੇ ਅੰਦਰ ਜਾਂ ਬਾਹਰ ਯਾਤਰਾ ਕਰਨ, ਕਿਸੇ ਵੀ ਸਮਾਗਮ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ। ਛੂਤ ਦੀਆਂ ਬਿਮਾਰੀਆਂ ਦੇ ਮਾਹਰ ਰੈਨਾ ਮੈਕਿੰਟਾਇਰ ਨੇ ਹਾਲਾਂਕਿ ਵੀਰਵਾਰ ਨੂੰ ਕਿਹਾ ਕਿ ਵੈਕਸੀਨ ਦੀਆਂ ਦੋ ਖੁਰਾਕਾਂ ਕਾਫ਼ੀ ਨਹੀਂ ਹਨ। ਭਾਵੇਂ ਉਹ AstraZeneca ਹੋਵੇ ਜਾਂ Pfizer, ਇਨ੍ਹਾਂ ਦੋਵਾਂ ਟੀਕਿਆਂ ਤੋਂ ਮਿਲਣ ਵਾਲੀ ਪ੍ਰਤੀਰੋਧਕ ਸ਼ਕਤੀ ਕੁਝ ਮਹੀਨਿਆਂ ਵਿੱਚ ਹੀ ਘੱਟਣੀ ਸ਼ੁਰੂ ਹੋ ਜਾਂਦੀ ਹੈ। ਉਹਨਾਂ ਨੇ ਦੱਸਿਆ ਕਿ ਹੁਣ ਸਾਨੂੰ ਆਪਣੇ ਆਪ ਨੂੰ ਪੂਰੀ ਤਰ੍ਹਾਂ ਟੀਕਾਕ੍ਰਿਤ ਉਦੋਂ ਹੀ ਸਮਝਣਾ ਹੋਵੇਗਾ ਜਦੋਂ ਅਸੀਂ ਕੋਰੋਨਾ ਦੀਆਂ ਤਿੰਨੋਂ ਖੁਰਾਕਾਂ ਲਗਵਾ ਲਵਾਂਗੇ।

You must be logged in to post a comment Login