ਲੱਡੂ ਵੰਡਣ ਵਾਲੇ ਵਿਅਕਤੀ ਖਿਲਾਫ਼ ਲੁਧਿਆਣਾ ’ਚ ਕੇਸ ਦਰਜ

ਲੱਡੂ ਵੰਡਣ ਵਾਲੇ ਵਿਅਕਤੀ ਖਿਲਾਫ਼ ਲੁਧਿਆਣਾ ’ਚ ਕੇਸ ਦਰਜ

ਲੁਧਿਆਣਾ, 7 ਨਵੰਬਰ- ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਹੱਤਿਆ ਮਗਰੋਂ ਲੱਡੂ ਵੰਡਣ ਵਾਲੇ ਲੁਧਿਆਣਾ ਵਾਸੀ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੂਰੀ ਦੀ ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ ਮੰਦਿਰ ਦੇ ਬਾਹਰ ਲਾਏ ਧਰਨੇ ਦੌਰਾਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਾਬਿਲੇਗੌਰ ਹੈ ਕਿ ਸੂਰੀ ਦੀ ਹੱਤਿਆ ਮਗਰੋਂ ਇਕ ਵਿਅਕਤੀ ਵੱਲੋਂ ਲੱਡੂ ਵੰਡਦਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਕੌਸਤੁਬ ਸ਼ਰਮਾ ਨੇ ਕਿਹਾ, ‘‘ਸਲੇਮ ਟਾਬਰੀ ਪੁਲੀਸ ਸਟੇਸ਼ਨ ਵਿੱਚ ਸਬੰਧਤ ਵਿਅਕਤੀ ਖਿਲਾਫ਼ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।’’ ਸ਼ਿਵ ਸੈਨਾ ਆਗੂ ਦਾ 4 ਨਵੰਬਰ ਨੂੰ ਅੰਮ੍ਰਿਤਸਰ ’ਚ ਕਤਲ ਕੀਤਾ ਗਿਆ ਸੀ। 

You must be logged in to post a comment Login