ਨਵੀਂ ਦਿੱਲੀ, 1 ਅਪਰੈਲ- ਵਟਸਐਪ ਨੇ ਭਾਰਤ ਵਿਚ ਫਰਵਰੀ ਮਹੀਨੇ ਦੌਰਾਨ 97 ਲੱਖ ਖਾਤੇ ਬੰਦ ਕਰ ਦਿੱਤੇ ਹਨ, ਇਨ੍ਹਾਂ ਖਾਤਾਧਾਰਕਾਂ ’ਤੇ ਇਤਰਾਜ਼ਯੋਗ ਸਮੱਗਰੀ ਅੱਗੇ ਪ੍ਰਸਾਰਤ ਕਰਨ ਦੇ ਦੋਸ਼ ਲੱਗੇ ਹਨ। ਇਨ੍ਹਾਂ ਵਿਚੋਂ 14 ਲੱਖ ਖਾਤਿਆਂ ’ਤੇ ਗੈਰਕਾਨੂੰਨੀ ਕਾਰਵਾਈਆਂ ਕਰਨ ਦੇ ਦੋਸ਼ ਹੇਠ ਪਹਿਲਾਂ ਹੀ ਰੋਕ ਲਾ ਦਿੱਤੀ ਗਈ ਸੀ। ਮੈਟਾ ਦੀ ਮਾਲਕੀ ਵਾਲੀ ਕੰਪਨੀ ਨੇ ਆਪਣੀ ਮਹੀਨਾਵਾਰ ਰਿਪੋਰਟ ਜਾਰੀ ਕਰਕੇ ਵਟਸਐਪ ਖਾਤਾਧਾਰਕਾਂ ਨੂੰ ਨੇਮਾਂ ਦਾ ਪਾਲਣ ਕਰਨ ਦੀ ਵੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਭੜਕਾਊ ਸੰਦੇਸ਼ ਨੂੰ ਬਲਕ ਵਿਚ ਅੱਗੇ ਨਾ ਭੇਜਿਆ ਜਾਵੇ ਤੇ ਇਸ ਦੀ ਸਚਾਈ ਦੀ ਘੋਖ ਕੀਤੀ ਜਾਵੇ। ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ,ਮਾਹਰਾਂ ਤੇ ਹੋਰ ਨਵੀਨਤਮ ਤਕਨਾਲੋਜੀਆਂ ਦੀ ਮਦਦ ਲੈ ਰਹੇ ਹਨ ਤਾਂਕਿ ਇਸ ਪਲੈਟਫਾਰਮ ’ਤੇ ਖਾਤਾਧਾਰਕਾਂ ਦੀ ਨਿੱਜਤਾ ਪ੍ਰਭਾਵਿਤ ਨਾ ਹੋਵੇ ਤੇ ਉਹ ਸੁਰੱਖਿਅਤ ਰਹਿਣ।
You must be logged in to post a comment Login