ਵਧਦੀਆਂ ਕੀਮਤਾਂ ਕਾਰਨ 3 ’ਚੋਂ ਇਕ ਭਾਰਤੀ ਪਰਿਵਾਰ ਨੇ ਦੁੱਧ ਪੀਣਾ ਛੱਡਿਆ: ਸਰਵੇਖਣ

ਵਧਦੀਆਂ ਕੀਮਤਾਂ ਕਾਰਨ 3 ’ਚੋਂ ਇਕ ਭਾਰਤੀ ਪਰਿਵਾਰ ਨੇ ਦੁੱਧ ਪੀਣਾ ਛੱਡਿਆ: ਸਰਵੇਖਣ

ਨਵੀਂ ਦਿੱਲੀ, 3 ਸਤੰਬਰ-ਦੁੱਧ ਦੀਆਂ ਵਧਦੀਆਂ ਕੀਮਤਾਂ ਕਾਰਨ ਤਿੰਨ ਵਿੱਚੋਂ ਇੱਕ ਭਾਰਤੀ ਪਰਿਵਾਰ ਦੁੱਧ ਦੀ ਖਪਤ ਘਟਾ ਰਿਹਾ ਹੈ। ਦੁੱਧ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਕੀਤੇ ਗੲ ਸਰਵੇਖਣ ਵਿੱਚ ਇਹ ਤੱਥ ਸਾਹਮਣੇ ਆਏ ਹਨ। ਸਰਵੇਖਣ ਦੇਸ਼ ਭਰ ਦੇ 311 ਜ਼ਿਲ੍ਹਿਆਂ ਵਿੱਚ 21,000 ’ਤੇ ਕੀਤਾ ਗਿਆ, ਜਿਨ੍ਹਾਂ ਵਿੱਚੋਂ 69 ਫ਼ੀਸਦ  ਪੁਰਸ਼ ਸਨ। ਜ਼ਿਆਦਾਤਰ ਭਾਰਤੀ ਘਰਾਂ ਵਿੱਚ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਦਹੀਂ, ਮੱਖਣ, ਘਿਓ, ਮੱਖਣ ਦੀ ਸਭ ਤੋਂ ਵੱਧ ਖਪਤ ਹੁੰਦੀ ਹੈ। ਅਮਰੀਕਾ ਦੇ ਖੇਤੀਬਾੜੀ ਵਿਭਾਗ ਦੀ ਸਲਾਨਾ ਰਿਪੋਰਟ ਅਨੁਸਾਰ ਭਾਰਤ ਨਾ ਸਿਰਫ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ, ਸਗੋਂ ਦੁੱਧ ਅਤੇ ਦੁੱਧ ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ ਵੀ ਹੈ।

You must be logged in to post a comment Login