ਨਵੀਂ ਦਿੱਲੀ -ਪ੍ਰਦੂਸ਼ਣ ‘ਚ ਖਤਰਨਾਕ ਪੱਧਰ ਤੱਕ ਵਾਧਾ ਅਤੇ ਅਜਿਹੇ ‘ਚ ਸਿਹਤ ਦੇ ਪ੍ਰਤੀ ਵਧਦੀਆਂ ਚਿੰਤਾਵਾਂ ਨੂੰ ਲੈ ਕੇ ਲੋਕਾਂ ਦੇ ਇਕ ਸਮੂਹ ਨੇ ਮੰਗਲਵਾਰ ਨੂੰ ਵਾਤਾਵਰਣ ਮੰਤਰਾਲਾ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇੰਦਰਾ ਵਾਤਾਵਰਣ ਭਵਨ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੇ ਹੱਥਾਂ ‘ਚ ਪੋਸਟਰ ਫੜੇ ਹੋਏ ਸੀ ਜਿਨ੍ਹਾਂ ‘ਤੇ ਲਿਖਿਆ ਸੀ ਦਿੱਲੀ ਦੀ ਹਵਾ ਜ਼ਹਿਰੀਲੀ ਹੈ ਅਤੇ ਸਾਹ ਲੈਣ ਨਾਲ ਜਾਨ ਜਾ ਰਹੀ ਹੈ। ਸਾਹ ਲੈਣਾ ਮੇਰਾ ਅਧਿਕਾਰ ਵਰਗੇ ਨਾਅਰੇ ਲਿੱਖੇ ਸੀ। ਪ੍ਰਦਰਸ਼ਨਕਾਰੀਆਂ ਨੇ ਗਾਣੇ ਗਾਏ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਦਿੱਲੀ ਦੇ ਗੁਆਂਢੀ ਰਾਜਾਂ ‘ਚ ਪਰਾਲੀ ਜਲਾਏ ਜਾਣ ‘ਤੇ ਰੋਕ ਲਗਾਏ। ਬੀਤੇ ਤਿੰਨ ਹਫਤਿਆਂ ‘ਚ ਦਿੱਲੀ ‘ਚ ਹਵਾ ਦੀ ਗੁਣਵਤਾ ਖਤਰਨਾਕ ਪੱਧਰ ‘ਤੇ ਪਹੁੰਚ ਗਈ ਹੈ ਅਤੇ ਸੋਮਵਾਰ ਨੂੰ ਇਸ ਮੌਸਮ ਦੀ ਸਭ ਤੋਂ ਖਰਾਬ ਹਵਾ ਦੀ ਗੁਣਵਤਾ ਦਰਜ ਕੀਤੀ ਗਈ ਜੋ ਗੰਭੀਰ ਪੱਧਰ ‘ਤੇ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅੰਕੜਿਆਂ ਮੁਤਾਬਕ ਹਵਾ ਦੀ ਗੁਣਵਤਾ 394 ਦਰਜ ਕੀਤੀ ਸੀ ਜੋ ਬੇਹੱਦ ਖਰਾਬ ਸ਼੍ਰੇਣੀ ‘ਚ ਆਉਂਦਾ ਹੈ।

You must be logged in to post a comment Login