ਵਾਸ਼ਿੰਗਟਨ– ਕੋਵਿਡ-19 ਮਹਾਮਾਰੀ ਦਾ ਵਾਇਰਸ ਸਾਰਸ-ਕੋਵ-2 ਕਿਥੋਂ ਅਤੇ ਕਿਵੇਂ ਪੈਦਾ ਹੋਇਆ, ਇਹ ਹਮੇਸਾ ਲਈ ਭੇਦ ਹੀ ਰਹਿ ਜਾਏਗਾ। ਵਾਇਰਸ ਦੀ ਲੈਬ ਲੀਕ ਥਿਊਰੀ ਦੀ ਜਾਂਚ ਕਰ ਰਹੀਆਂ ਅਮਰੀਕੀ ਖੁਫੀਆ ਏਜੰਸੀਆਂ ਨੇ ਜਾਂਚ ਤੋਂ ਹੱਥ ਖੜ੍ਹੇ ਕਰਦੇ ਹੋਏ ਇਹ ਕਿਹਾ ਹੈ।
ਵਾਸ਼ਿੰਗਟਨ ਪੋਸਟ ਵਿਚ ਛਪੀ ਰਿਪੋਰਟ ਮੁਤਾਬਕ ਖੁਫੀਆ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਇਹ ਸਪਸ਼ਟ ਕਰ ਦਿੱਤਾ ਕਿ ਚੀਨ ਨੇ ਵਾਇਰਸ ਦੀ ਉਤਪੱਤੀ ਦੇ ਸਬੰਧ ਵਿਚ ਕੋਈ ਵਿਗਿਆਨਕ ਜਾਣਕਾਰੀ ਅਤੇ ਸਬੂਤ ਕੱਢ ਸਕਣ ਵਿਚ ਉਨ੍ਹਾਂ ਨੂੰ ਕੋਈ ਠੋਸ ਸਫਲਤਾ ਨਹੀਂ ਮਿਲੀ ਹੈ। ਇਸ ਲਈ ਵਾਇਰਸ ਕੁਦਰਤੀ ਤੌਰ ’ਤੇ ਪੈਦਾ ਹੋਇਆ ਜਾਂ ਇਹ ਹਾਦਸੇ ਨਾਲ ਲੈਬ ਤੋਂ ਲੀਕ ਹੋਇਆ, ਇਹ ਦੋਨੋਂ ਗੱਲਾਂ ਹੀ ਸੰਭਵ ਹਨ।
ਚਾਰ ਏਜੰਸੀਆਂ ਸ਼ਾਮਲ ਸਨ : ਵਾਇਰਸ ਦੀ ਉਤਪੱਤੀ ਅਤੇ ਇਹ ਪਤਾ ਲਗਾਉਣ ਲਈ ਕਿ ਕੀ ਇਹ ਕੋਈ ਜੈਵਿਕ ਹਥਿਆਰ ਹੈ, ਅਮਰੀਕਾ ਵਿਚ ਇੰਜੈਲੀਜੈਂਸ ਕੌਂਸਲ ਬਣਾਈ ਗਈਸੀ, ਜਿਸ ਵਿਚ ਚਾਰ ਰਾਸ਼ਟਰੀ ਖੁਫੀਆ ਏਜੰਸੀਆਂ ਸ਼ਾਮਲ ਕੀਤੀਆਂ ਗਈਆਂ ਸਨ। ਹਾਲਾਂਕਿ ਏਜੰਸੀਆਂ ਇਸ ’ਤੇ ਇਕ ਮਤ ਦਿਖਦੀਆਂ ਹਨ ਕਿ ਵਾਇਰਸ ਜੈਵਿਕ ਹਥਿਆਰ ਨਹੀਂ ਹੈ ਅਤੇ ਇਸਦੀ ਲੈਬ ਵਿਚ ਇੰਜੀਨੀਅਰਿੰਗ ਨਹੀਂ ਹੋਈ। ਹਾਲਾਂਕਿ ਇਸਦਾ ਕਾਰਨ ਇਹ ਹੈ ਕਿ ਜੈਵਿਕ ਇੰਜੀਨੀਅਰਿੰਗ ਨੂੰ ਸਾਬਿਤ ਕਰਨਾ ਬੇਹੱਦ ਮੁਸ਼ਕਲ ਹੈ ਅਤੇ ਇਸਦੇ ਕੋਈ ਠੋਸ ਵਿਗਿਆਨਕ ਸਬੂਤ ਨਹੀਂ ਹਨ।
ਪਰਦਾ ਪਾਇਆ ਗਿਆ : ਓਹੀਓ ਤੋਂ ਰਿਪਬਲੀਕਨ ਸੰਸਦ ਮੈਂਬਰ ਅਤੇ ਪੇਸ਼ੇ ਵਿਚ ਡਾਕਟਰ ਰਹੇ ਬ੍ਰਾਡ ਵੇਸਟ੍ਰੱਪ ਨੇ ਇਸ ਰਿਪੋਰਟ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਸਮਝਾਉਣ ਲਈ ਇਹ ਕਿਹਾ ਜਾ ਸਕਦਾ ਹੈ ਕਿ ਦੋ ਵਾਇਰਸ ਆਪਸ ਵਿਚ ਘੁਲੇ-ਮਿਲੇ ਅਤੇ ਉਨ੍ਹਾਂ ਨੇ ਤੀਸਰਾ ਬੇਹੱਦ ਖਤਰਨਾਕ ਵਾਇਰਸ ਤਿਆਰ ਕਰ ਦਿੱਤਾ। ਮੈਂ ਇਹ ਤਾਂ ਯਕੀਨੀ ਤੌਰ ’ਤੇ ਨਹੀਂ ਕਹਿ ਸਕਦਾ ਕਿ ਕੋਵਿਡ-19 ਖੋਜ ਨਾਲ ਜੁੜੇ ਕੋਈ ਹਾਦਸੇ ਨਾਲ ਫੈਲਿਆ ਜਾਂ ਚਮਗਿੱਦੜਾਂ ਦੀ ਸੈਂਪਲਿੰਗ ਟ੍ਰਿਪ ਦੌਰਾਨ ਇਨਫੈਕਸ਼ਨ ਇਨਸਾਨ ਵਿਚ ਆਇਆ ਪਰ ਮੈਂ ਇਸ ’ਤੇ 100 ਫੀਸਦੀ ਯਕੀਨੀ ਹਾਂ ਕਿ ਪੂਰੇ ਮਾਮਲੇ ’ਤੇ ਇਕ ਵੱਡਾ ਪਰਦਾ ਪਾਇਆ ਗਿਆ ਹੈ।

You must be logged in to post a comment Login