ਲੋਕਾਂ ਦੀਆਂ ਸਭ ਸਮੱਸਿਆਵਾਂ ਹੱਲ ਹੋਣਗੀਆਂ : ਸੁੱਖਾ
ਪਟਿਆਲਾ, 2 ਅਪ੍ਰੈਲ (ਕੰਬੋਜ)-ਸਮਾਣਾ ਹਲਕੇ ਤੋਂ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਵਲੋਂ ਪਿੰਡ ਸੂਲਰ ਵਿਖੇ ਧੰਨਵਾਦੀ ਦੌਰਾ ਕੀਤਾ ਗਿਆ ਅਤੇ ਸੂਲਰ ਦੇ ‘ਆਪ’ ਆਗੂ ਸੁਖਵਿੰਦਰ ਸਿੰਘ ਸੁੱਖਾ ਸਮੇਤ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਜਿਡੀ ਵੱਡੀ ਜਿੱਤ ਮੈਨੂੰ ਦਿਵਾਈ, ਉਸ ਲਈ ਮੈਂ ਸਾਰੀ ਉਮਰ ਤੁਹਾਡਾ ਰਿਣੀ ਰਹਾਂਗਾ। ਉਨ੍ਹਾਂ ਕਿਹਾ ਕਿ ਮੇਰਾ ਮੁਕਾਬਲਾ ਧੰਨਾਢ ਲੋਕਾਂ ਨਾਲ ਸੀ, ਪਰ ਲੋਕਾਂ ਨੇ ਬਿਨਾਂ ਕਿਸੇ ਪ੍ਰਵਾਹ ਤੋਂ ਮੇਰਾ ਸਾਥ ਦਿੱਤਾ ਤੇ ਮੇਰੇ ’ਤੇ ਵਿਸ਼ਵਾਸ਼ ਪ੍ਰਗਟਾਇਆ। ਇਸ ਲਈ ਮੇਰੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਹਾਡਾ ਵਿਸ਼ਵਾਸ਼ ਟੁੱਟਣ ਨਾ ਦਵਾਂ ਤੇ ਤੁਹਾਡੇ ਹਰ ਛੋਟੇ-ਵੱਡੇ ਮਸਲੇ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ‘ਆਪ’ ਵਲੋਂ ਟੀਚਰਾਂ ਦੀ ਘਾਟ, ਸਕੂਲਾਂ ਦੀਆਂ ਫੀਸਾਂ, ਸਕੂਲਾਂ ਦੀ ਦਿਸ਼ਾ ਸੁਧਾਰਨ ਸਬੰਧੀ ਸਭ ਮਸਲੇ ਸਰਕਾਰ ਤੋਂ ਹੱਲ ਕਰਵਾਏ ਜਾਣਗੇ। ਆਉਣ ਵਾਲੇ ਸਮੇਂ ਵਿਚ ਭਾਜਪਾ ਹੋਰ ਨਿਘਾਰ ਵੱਲ ਜਾਵੇਗੀ।
ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਨੇ ਵਿਧਾਇਕ ਜੌੜੇਮਾਜਰਾ ਦਾ ਧੰਨਵਾਦ ਕੀਤਾ ਅਤੇ ਪਿੰਡ ਵਿਚ ਨਜਾਇਜ਼ ਕਬਜ਼ੇ ਤੇ ਨਸ਼ਾ ਵੇਚਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਜਲਦੀ ਸੁਧਰ ਜਾਣ ਤੇ ਗੌਰਖਧੰਦੇ ਛੱਡ ਦੇਣ ਨਹੀਂ ਤਾਂ ਉਨ੍ਹਾਂ ’ਤੇ ਕਾਨੂੰਨੀ ਅਨੁਸਾਰ ਕਾਰਵਾਈ ਕਰਵਾਈ ਜਾਵੇਗੀ। ਸੁਖਵਿੰਦਰ ਸੁੱਖਾ ਨੇ ਕਿਹਾ ਕਿ ਪਿੰਡ ਦਾ ਕੋਈ ਵੀ ਵਿਅਕਤੀ ਆਪਣੀ ਸਮੱਸਿਆ ਲੈ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ, ਉਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਅਮਰਿੰਦਰ ਸਿੰਘ ਯੂਥ ਆਗੂ, ਸੁਖਵਿੰਦਰ ਸੁੱਖਾ ਬਲਾਕ ਪ੍ਰਧਾਨ, ਅਮਰਿੰਦਰ ਹਾਂਸ, ਭੁਪਿੰਦਰ ਸਿੰਘ ਬੰਟੂ ਬੇਦੀ, ਜਸਵੀਰ ਗਰੇਵਾਲ, ਜੋਗਿੰਦਰ ਸਿੰਘ, ਬਿੱਲਾ, ਰੁਪਿੰਦਰ ਸਿੰਘ, ਗੁਲਜਾਰ ਸਿੰਘ ਆਦਿ ਹਾਜ਼ਰ ਸਨ।

You must be logged in to post a comment Login