ਵਿਰੋਧੀ ਧਿਰ ਦੇ ਨੇਤਾ ਮਨੀਪੁਰ ਮਾਮਲੇ ’ਚ ਰਾਸ਼ਟਰਪਤੀ ਨੂੰ ਮਿਲੇ

ਵਿਰੋਧੀ ਧਿਰ ਦੇ ਨੇਤਾ ਮਨੀਪੁਰ ਮਾਮਲੇ ’ਚ ਰਾਸ਼ਟਰਪਤੀ ਨੂੰ ਮਿਲੇ

ਨਵੀਂ ਦਿੱਲੀ, 2 ਅਗਸਤ- ਮਨੀਪੁਰ ਮਾਮਲੇ ’ਤੇ ਦਖਲ ਦੀ ਮੰਗ ਕਰਨ ਲਈ ਵਿਰੋਧੀ ਧਿਰ ਦੇ ਨੇਤਾਵਾਂ ਨੇ ਅੱਜ ਇਥੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਿਰੋਧੀ ਪਾਰਟੀਆਂ ਦੀ ਤਰਫੋਂ ਰਾਸ਼ਟਰਪਤੀ ਮੁਰਮੂ ਤੋਂ ਸਮਾਂ ਮੰਗਿਆ ਸੀ। ਵਿਰੋਧੀ ਪਾਰਟੀਆਂ ਇਸ ਮਾਮਲੇ ਵਿੱਚ ਰਾਸ਼ਟਰਪਤੀ ਦੇ ਦਖਲ ਦੀ ਮੰਗ ਕਰਦੇ ਹੋਏ ਦਾਅਵਾ ਕਰ ਰਹੀਆਂ ਹਨ ਕਿ ਭਾਜਪਾ ਸ਼ਾਸਤ ਉੱਤਰ-ਪੂਰਬੀ ਰਾਜ ਵਿੱਚ ਹਿੰਸਾ ਜਾਰੀ ਹੈ। ਵਿਰੋਧੀ ਧਿਰ ਇੰਡੀਅਨ ਨੈਸ਼ਨਲ ਡਵਿੈਲਪਮੈਂਟਲ ਇਨਕਲੂਸਵਿ ਅਲਾਇੰਸ (ਇੰਡੀਆ) ਦੇ ਕੁਝ ਸੰਸਦ ਮੈਂਬਰ, ਜੋ 29-30 ਜੁਲਾਈ ਨੂੰ ਮਨੀਪੁਰ ਗਏ ਸਨ, ਰਾਸ਼ਟਰਪਤੀ ਨੂੰ ਮਿਲਣ ਵਾਲੇ ਵਫ਼ਦ ਦਾ ਹਿੱਸਾ ਸਨ। ਵਿਰੋਧੀ ਧਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਮੰਗ ਕਰ ਰਹੀ ਹੈ।

You must be logged in to post a comment Login