ਵਿਸ਼ਵ ਕੱਪ ਹਾਕੀ (ਪੁਰਸ਼): ਇੰਗਲੈਂਡ, ਸਪੇਨ ਤੇ ਵੇਲਜ਼ ਨਾਲ ਭਾਰਤ ਪੂਲ ਡੀ ’ਚ

ਵਿਸ਼ਵ ਕੱਪ ਹਾਕੀ (ਪੁਰਸ਼): ਇੰਗਲੈਂਡ, ਸਪੇਨ ਤੇ ਵੇਲਜ਼ ਨਾਲ ਭਾਰਤ ਪੂਲ ਡੀ ’ਚ

ਭੁਵਨੇਸ਼ਵਰ, 8 ਸਤੰਬਰ- ਭਾਰਤ ਅਗਲੇ ਸਾਲ ਜਨਵਰੀ ਵਿੱਚ ਭੁਵਨੇਸ਼ਵਰ ਵਿੱਚ ਹੋਣ ਵਾਲੇ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ਡੀ ਵਿੱਚ ਇੰਗਲੈਂਡ, ਸਪੇਨ ਅਤੇ ਵੇਲਜ਼ ਦੇ ਨਾਲ ਖੇਡੇਗਾ। ਅੱਜ 16 ਟੀਮਾਂ ਦਾ ਟੂਰਨਾਮੈਂਟ ਡਰਾਅ ਕੱਢਿਆ ਗਿਆ। ਟੀਮਾਂ ਨੂੰ ਚਾਰ ਪੂਲਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਪੂਲ ਵਿੱਚ ਚਾਰ ਟੀਮਾਂ ਹੋਣਗੀਆਂ। ਵਿਸ਼ਵ ਕੱਪ 13 ਤੋਂ 29 ਜਨਵਰੀ ਤੱਕ ਖੇਡਿਆ ਜਾਵੇਗਾ। ਪੂਲ ਏ ਵਿੱਚ ਆਸਟਰੇਲੀਆ, ਅਰਜਨਟੀਨਾ, ਫਰਾਂਸ ਅਤੇ ਦੱਖਣੀ ਅਫਰੀਕਾ ਹਨ। ਮੌਜੂਦਾ ਚੈਂਪੀਅਨ ਬੈਲਜੀਅਮ ਨੂੰ ਪੂਲ ਬੀ ਵਿੱਚ ਜਰਮਨੀ, ਕੋਰੀਆ ਅਤੇ ਜਾਪਾਨ ਨਾਲ ਰੱਖਿਆ ਗਿਆ ਹੈ। ਪੂਲ ਸੀ ਵਿੱਚ ਨੀਦਰਲੈਂਡ, ਨਿਊਜ਼ੀਲੈਂਡ, ਮਲੇਸ਼ੀਆ ਅਤੇ ਚਿਲੀ ਨੂੰ ਰੱਖਿਆ ਗਿਆ ਹੈ।

You must be logged in to post a comment Login