ਵਿਸ਼ਵ ਦਾ ਸਭ ਤੋਂ ਵੱਡਾ ਜਹਾਜ਼ ਯੂਕਰੇਨ ‘ਚ ਤਬਾਹ

ਵਿਸ਼ਵ ਦਾ ਸਭ ਤੋਂ ਵੱਡਾ ਜਹਾਜ਼ ਯੂਕਰੇਨ ‘ਚ ਤਬਾਹ

ਚੰਡੀਗੜ੍ਹ, 28 ਫਰਵਰੀ- ਯੂਕਰੇਨ ’ਚ ਨਿਰਮਿਤ ਵਿਸ਼ਵ ਦਾ ਸਭ ਤੋਂ ਵੱਡਾ ਕਾਰਗੋ ਜਹਾਜ਼ ਐਂਟੋਨੋਵ-225 ਮਰੀਆ ਰਾਜਧਾਨੀ ਕੀਵ ਦੇ ਬਾਹਰਵਾਰ ਹੋਸਟੋਮੈੱਲ ਰੂਸੀ ਹਮਲੇ ਵਿੱਚ ਸੜ ਕੇ ਤਬਾਹ ਹੋ ਗਿਆ। ਯੂਕਰੇਨ ਦੀ ਹਥਿਆਰ ਬਣਾਉਣ ਵਾਲੀ ਸਰਕਾਰੀ ਕੰਪਨੀ ਯੂਕਰੋਬੋਰੋਨਪਰੋਮ ਨੇ ਟੈਲੀਗ੍ਰਾਮ ’ਤੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਏਐੱਨ-225 ਦੀ ਮਾਹਿਰਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਅਜੇ ਜਹਾਜ਼ ਦੀ ਤਕਨੀਕੀ ਹਾਲਤ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। 1980ਵਿਆਂ ’ਚ ਡਿਜ਼ਾਈਨ ਕੀਤਾ ਏਐੱਨ-225 ਮਰੀਆ ਵਿਸ਼ਵ ਦਾ ਸਭ ਤੋਂ ਲੰਮਾ ਤੇ ਭਾਰਾ ਹਵਾਈ ਜਹਾਜ਼ ਹੈ। ਇਹ 640 ਟਨ ਦਾ ਕਾਰਗੋ ਲਿਜਾਣ ਦੇ ਸਮਰੱਥ ਸੀ।

You must be logged in to post a comment Login