ਵਿਸ਼ੇਸ਼ ਦਰਜੇ ਦੀ ਬਹਾਲੀ: ਮਹਿਬੂਬਾ ਨੇ ਜੰਤਰ-ਮੰਤਰ ’ਤੇ ਧਰਨਾ ਲਾਇਆ

ਵਿਸ਼ੇਸ਼ ਦਰਜੇ ਦੀ ਬਹਾਲੀ: ਮਹਿਬੂਬਾ ਨੇ ਜੰਤਰ-ਮੰਤਰ ’ਤੇ ਧਰਨਾ ਲਾਇਆ

ਨਵੀਂ ਦਿੱਲੀ, 6 ਦਸੰਬਰ : ਜੰਮੂ ਤੇ ਕਸ਼ਮੀਰ ਦੀ ਸਾਬਕਾ ਮੁੱਖ ਮੰੰਤਰੀ ਮਹਿਬੂਬਾ ਮੁਫ਼ਤੀ ਨੇ ਜੰਮੂ ਤੇ ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਲਈ ਅੱਜ ਇਥੇ ਜੰਤਰ-ਮੰਤਰ ’ਤੇ ਧਰਨਾ ਲਾਇਆ। ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਨੇ ਮੰਗ ਕੀਤੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਬੇਗੁਨਾਹਾਂ ਦੀਆਂ ਹੱਤਿਆਵਾਂ ਬੰਦ ਕੀਤੀਆਂ ਜਾਣ। ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਕੌਮੀ ਰਾਜਧਾਨੀ ’ਚ ਧਰਨਾ ਲਾਇਆ ਕਿਉਂਕਿ ਉਨ੍ਹਾਂ ਨੂੰ ਕਸ਼ਮੀਰ ’ਚ ਆਪਣਾ ਰੋਸ ਦਰਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮੁਫ਼ਤੀ ਨੇ ਕਿਹਾ ਕਿ ਉਹ ਜਦੋਂ ਵੀ ਕੋਈ ਧਰਨਾ ਵਿਉਂਤਦੀ ਸੀ ਤਾਂ ਉਸ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ ਸੀ ਜਾਂ ਫਿਰ ਹਰ ਵਾਰ ਪੁਲੀਸ ਚੁੱਕ ਕੇ ਲੈ ਜਾਂਦੀ ਸੀ। ਜੰਤਰ ਮੰਤਰ ’ਤੇ ਧਰਨੇ ਮੌਕੇ ਮੁਫ਼ਤੀ ਦੇ ਨਾਲ ਹੋਰ ਪੀਡੀਪੀ ਵਰਕਰ ਵੀ ਮੌਜੂਦ ਸਨ। ਧਰਨੇ ਦੌਰਾਨ ਫੋਟੋ ਪੱਤਰਕਾਰਾਂ ਨੇ ਮਹਿਬੂਬਾ ਨੂੰ ਫੋੋੋਟੋ ਖਿਚਵਾਉਣ ਮੌਕੇ ਚੰਗੀ ਤਸਵੀਰ ਲਈ ਮਾਸਕ ਲਾਹੁਣ ਦੀ ਅਪੀਲ ਕੀਤੀ ਤਾਂ ਮੁਫ਼ਰੀ ਨੇ ਹਲਕੀ ਜਿਹੀ ਮੁਸਕਾਨ ਨਾਲ ਕਿਹਾ, ‘‘ਜੇ ਮੈਂ ਮਾਸਕ ਲਾਹਿਆ ਤਾਂ ਮੇਰੇ ਖ਼ਿਲਾਫ਼ ਫੌਰੀ ਯੂਏਪੀੲੇ ਤਹਿਤ ਕੇਸ ਦਰਜ ਹੋ ਸਕਦਾ ਹੈ।’’

You must be logged in to post a comment Login