ਵਿਸਫੋਟਕ ਨਾਲ ਭਰੀ ਜੈਕੇਟ ‘ਚ ਧਮਾਕਾ, ਇਕ ਵਿਅਕਤੀ ਦੀ ਮੌਤ

ਵਿਸਫੋਟਕ ਨਾਲ ਭਰੀ ਜੈਕੇਟ ‘ਚ ਧਮਾਕਾ, ਇਕ ਵਿਅਕਤੀ ਦੀ ਮੌਤ

ਕੈਨਬਰਾ : ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਵਿਸਫੋਟਕ ਨਾਲ ਭਰੀ ਜੈਕੇਟ ਵਿੱਚ ਧਮਾਕਾ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ| ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਰਿਆ ਗਿਆ ਵਿਅਕਤੀ ਵਿਸਫੋਟਕ ਨਾਲ ਭਰੀ ਜੈਕੇਟ ਪਹਿਨ ਕੇ ਕਾਰ ਚਲਾ ਰਿਹਾ ਸੀ। ਸੇਵਨ ਨਿਊਜ਼ ਨੇ ਕਿਹਾ ਕਿ ਅਜਿਹਾ ਦੱਸਿਆ ਗਿਆ ਹੈ ਕਿ ਸ਼ਨੀਵਾਰ ਸਵੇਰੇ ਉਪਨਗਰੀ ਹਾਲਮ ‘ਚ ਕਾਰ ਦੇ ਸਪੀਡ ਬ੍ਰੇਕਰ ਨਾਲ ਟਕਰਾਉਣ ਤੋਂ ਬਾਅਦ ਵਿਸਫੋਟਕ ਜੈਕੇਟ ਦਾ ਬਟਨ ਦਬਿਆ ਗਿਆ। ਇਸ ਨਾਲ ਸਬੰਧਕ ਇੱਕ ਵੀਡੀਓ ਫੁਟੇਜ ਵਿੱਚ ਕਾਰ ਵਿੱਚ ਧਮਾਕਾ ਹੁੰਦਾ ਦਿਖਾਈ ਦੇ ਰਿਹਾ ਹੈ, ਜਿਸ ਤੋਂ ਬਾਅਦ ਕਾਰ ਕੁਝ ਮੀਟਰ ਅੱਗੇ ਚਲੀ ਗਈ ਅਤੇ ਫਿਰ ਸੜਕ ‘ਤੇ ਖੜ੍ਹੇ ਇੱਕ ਵਾਹਨ ਨਾਲ ਟਕਰਾ ਗਈ। ਪੁਲਸ ਨੇ ਦੱਸਿਆ ਕਿ ਕਾਰ ਦੇ ਅੰਦਰ ਇੱਕ 43 ਸਾਲਾ ਵਿਅਕਤੀ ਮ੍ਰਿਤਕ ਪਾਇਆ ਗਿਆ। ਪੁਲਸ ਨੇ ਉਸ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ। ਸੇਵਨ ਨਿਊਜ਼ ਨੇ ਕਿਹਾ ਕਿ ਕਾਰ ਚਲਾ ਰਿਹਾ ਵਿਅਕਤੀ ਸਾਬਕਾ ਫ਼ੌਜੀ ਸੀ ਅਤੇ ਪੁਲਸ ਨੇ ਇਹ ਨਹੀਂ ਦੱਸਿਆ ਕਿ ਉਹ ਕਿੱਥੇ ਜਾ ਰਿਹਾ ਸੀ।

You must be logged in to post a comment Login