ਵਿਸ਼ਵ ਕੱਪ ਕ੍ਰਿਕਟ: ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਪੰਜ ਦੌੜਾਂ ਨਾਲ ਹਰਾਇਆ

ਵਿਸ਼ਵ ਕੱਪ ਕ੍ਰਿਕਟ: ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਪੰਜ ਦੌੜਾਂ ਨਾਲ ਹਰਾਇਆ

ਧਰਮਸ਼ਾਲਾ, 28 ਅਕਤੂਬਰ- ਆਸਟਰੇਲੀਆ ਨੇ ਅੱਜ ਇਥੇ ਇਕ ਰੋਜ਼ਾ ਵਿਸ਼ਵ ਕੱਪ ਕ੍ਰਿਕਟ ਦੇ ਰੋਮਾਂਚਕ ਮੈਚ ਵਿੱਚ ਨਿਊਜ਼ੀਲੈਂਡ ਨੂੰ ਪੰਜ ਦੌੜਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਦੇ  ਕਪਤਾਨ ਟਾਮ ਲੈਥਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆਂ ਦੀ ਪੂਰੀ ਟੀਮ 49.2 ਓਵਰਾਂ ਵਿੱਚ 388 ਦੌੜਾਂ ਬਣਾ ਕੇ ਆਊਟ ਹੋ ਗਈ। ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 50 ਓਵਰਾਂ ਵਿੱਚ 9 ਵਿਕਟਾਂ ’ਤੇ 383 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਵੱਲੋਂ ਡੇਵਿਡ ਵਾਰਨਰ ਨੇ ਨੀਮ ਸੈਂਕੜਾ (65 ਗੇਂਦਾਂ ਵਿੱਚ 81 ਦੌੜਾਂ) ਅਤੇ ਟ੍ਰੈਵਿਸ ਹੈੱਡ ਨੇ ਤੇਜ਼ ਤਰਾਰ ਸੈਂਕੜਾ (67 ਗੇਂਦਾਂ ਵਿੱਚ 109 ਦੌੜਾਂ) ਜੜਿਆ। ਆਸਟਰੇਲੀਆ ਨੇ ਕੈਮਰੂਨ ਗ੍ਰੀਨ ਦੀ ਥਾਂ ਟ੍ਰੈਵਿਸ ਹੈੱਡ ਨੂੰ ਟੀਮ ‘ਚ ਲਿਆ ਸੀ।

You must be logged in to post a comment Login