ਵਿਸ਼ਵ ਕੱਪ ਖੇਡਣ ਵਾਲੀ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਭਾਰਤੀ ਵੀਜ਼ੇ ਦੀ ਉਡੀਕ

ਵਿਸ਼ਵ ਕੱਪ ਖੇਡਣ ਵਾਲੀ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਭਾਰਤੀ ਵੀਜ਼ੇ ਦੀ ਉਡੀਕ

ਇੰਦੌਰ, 23 ਸਤੰਬਰ- ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀ ਪਾਕਿਸਤਾਨ ਦੀ ਕ੍ਰਿਕਟ ਟੀਮ ਅਤੇ ਉਸ ਦੇ ਅਧਿਕਾਰੀ ਭਾਰਤ ਤੋਂ ਵੀਜ਼ੇ ਦੀ ਉਡੀਕ ਕਰ ਰਹੇ ਹਨ। ਪਾਕਿਸਤਾਨੀ ਟੀਮ ਨੇ 27 ਸਤੰਬਰ ਨੂੰ ਦੁਬਈ ਦੇ ਰਸਤੇ ਹੈਦਰਾਬਾਦ (ਭਾਰਤ) ਪਹੁੰਚਣਾ ਹੈ। ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਨੇ ਦੋ ਦਿਨ ਬਾਅਦ 29 ਸਤੰਬਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਪਹਿਲਾ ਅਭਿਆਸ ਮੈਚ ਖੇਡਣਾ ਹੈ। ਪਾਕਿਸਤਾਨ ਦੀ ਟੀਮ ਨੇ ਭਾਰਤ ਪਹੁੰਚਣ ਤੋਂ ਪਹਿਲਾਂ ਦੋ ਦਿਨ ਦੁਬਈ ਵਿੱਚ ਬਿਤਾਉਣੇ ਸਨ ਪਰ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਸੂਤਰਾਂ ਨੇ ਦੱਸਿਆ ਕਿ ਦੁਬਈ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਖਿਡਾਰੀ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਵੀਜ਼ਾ ਲੈਣ ਦੀ ਉਡੀਕ ਕਰ ਰਹੇ ਹਨ। ਸੂਤਰਾਂ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਪੀਸੀਬੀ ਨੇ ਇਹ ਮੁੱਦਾ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਕੋਲ ਉਠਾਇਆ ਹੈ। ਪਾਕਿਸਤਾਨ ਕ੍ਰਿਕਟ ਟੀਮ ਨੇ ਆਖਰੀ ਵਾਰ ਟੀ-20 ਵਿਸ਼ਵ ਕੱਪ ਲਈ 2016 ਵਿੱਚ ਭਾਰਤ ਦਾ ਦੌਰਾ ਕੀਤਾ ਸੀ।

You must be logged in to post a comment Login